Friday, 25 June 2021
ਜੇ ਸੀ ਟੀ ਮਿੱਲ ਨਜ਼ਦੀਕ ਓਵਰ ਬ੍ਰਿਜ ਬਣਾਇਆ ਜਾਵੇ - ਜਰਨੈਲ ਨੰਗਲ
ਫਗਵਾੜਾ 26 ਜੂਨ (ਹਰੀਸ਼ ਭੰਡਾਰੀ ) ਲੋਕ ਇਨਸਾਫ ਪਾਰਟੀ ਦਾ ਇੱਕ ਵਫਦ ਪਾਰਟੀ ਦੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੁਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿੱਚ ਏ ਡੀ ਸੀ ਫਗਵਾੜਾ ਰਾਜੀਵ ਵਰਮਾ ਨੂੰ ਮਿਲਿਆ ਅਤੇ ਕੇਂਦਰੀ ਆਵਾਜਾਈ ਮੰਤਰੀ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੇ ਚੜ੍ਹਦੇ ਪਾਸੇ ਜੇ ਸੀ ਟੀ ਮਿੱਲ ਹੈ ਅਤੇ ਲਹਿੰਦੇ ਪਾਸੇ ਇੰਡਸਟਰੀ ਏਰੀਆ ਹੈ ਜਿੱਥੇ ਰੋਜ਼ਾਨਾ 8-10 ਹਜ਼ਾਰ ਲੋਕ ਮਿੱਲ ਵਾਲੀ ਸਾਈਡ ਤੋਂ ਇੰਡਸਟਰੀ ਏਰੀਏ ਵੱਲ ਅਤੇ ਇੰਡਸਟਰੀ ਏਰੀਏ ਵਾਲੀ ਸਾਈਡ ਤੋਂ ਜੇ ਸੀ ਟੀ ਮਿੱਲ ਕੰਮ ਕਰਨ ਲਈ ਆਪਣੀ ਜਾਨ ਖਤਰੇ ਵਿੱਚ ਪਾ ਕੇ ਨੈਸ਼ਨਲ ਹਾਈਵੇ ਕਰਾਸ ਕਰਦੇ ਹਨ, ਕਿਉਕਿ ਉੱਥੋਂ ਦੀ ਟਰੈਫਿਕ ਬਹੁਤ ਤੇਜ਼ ਲੰਘਦੀ ਹੈ ਅਤੇ ਹੁਣ ਨੈਸ਼ਨਲ ਹਾਈਵੇ ਵੱਲੋਂ ਹਾਈਵੇ ਉੱਪਰ ਡਿਵਾਈਡਰ ਵਿੱਚ ਲੋਹੇ ਦੀ ਵਾੜ ਕਰ ਦਿੱਤੀ ਹੈ, ਜਿੱਥੇ ਹੁਣ ਕੰਮ ਕਰਨ ਵਾਲੇ ਲੋਕਾਂ ਨੂੰ ਪੈਦਲ ਲੰਘਣਾ ਵੀ ਬੰਦ ਹੋ ਗਿਆ ਹੈ, ਇਸ ਲਈ ਅਸੀਂ ਅੱਜ ਮਾਨਯੋਗ ਏ ਡੀ ਸੀ ਸਾਹਿਬ ਫਗਵਾੜਾ ਨੂੰ ਇੱਕ ਮੰਗ ਪੱਤਰ ਰਾਹੀਂ ਉਸ ਜਗ੍ਹਾ ਓਵਰ ਬ੍ਰਿਜ ਬਣਾਉਣ ਦੀ ਮੰਗ ਕੀਤੀ, ਜਿਸ ਉੱਪਰ ਏ ਡੀ ਸੀ ਸਾਹਿਬ ਨੇ ਭਰੋਸਾ ਦਿੱਤਾ ਕਿ ਜਲਦ ਹੀ ਸਾਡੀ ਇਸ ਮੰਗ ਨੂੰ ਉੱਪਰ ਪਹੁੰਚਾ ਦੇਣਗੇ। ਇਸ ਮੌਕੇ ਬਲਬੀਰ ਠਾਕੁਰ, ਬਲਰਾਜ ਬਾਊ, ਡਾ ਸੁਖਦੇਵ ਚੋਕੜੀਆ, ਵਿਜੈ ਪੰਡੋਰੀ, ਸਮਰ ਗੁਪਤਾ, ਪਵਨ ਕੁਮਾਰ, ਸ਼ੰਮੀ ਬੰਗੜ, ਹੁਸਨ ਸਿੰਘ, ਲਲਿਤ ਮਦਾਨ, ਪੰਡਿਤ ਅਨਿਲ ਸ਼ਰਮਾ, ਗੋਪੀ ਉੱਚਾ ਪਿੰਡ, ਪਲਵਿੰਦਰ ਸਿੰਘ, ਡਾ ਰਮੇਸ਼ ਕੁਮਾਰ, ਡਾ ਪਰਮਜੀਤ, ਸਚਿਨ ਸ਼ਰਮਾ, ਚਰਨਜੀਤ, ਸਿਰਾਜ ਅਲੀ ਅਤੇ ਸਨੀ ਧੀਮਾਨ ਆਦਿ ਹਾਜਰ ਸਨ/
Subscribe to:
Post Comments (Atom)

No comments:
Post a Comment