ਫਗਵਾੜਾ 18 ਜੂਨ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਖ਼ੂਨਦਾਨ ਦਿਵਸ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਉਹਨਾਂ ਨੇ ਹਾਜਰੀਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਖੂਨਦਾਨ ਦਿਵਸ ਖੂਨ ਚੜ੍ਹਾਉਣ ਦੀ ਮੋਜੂਦਾ ਵਿਧੀ ਦੇ ਜਨਮਦਾਤਾ ਅਤੇ ਜੀਵ ਵਿਗਿਆਨੀ ਕਾਰਲ ਲੈਂਡ ਸਟਾਈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ। ਜਿਹਨਾਂ ਨੂੰ ਵੱਖੋ ਵੱਕ ਬਲੱਡ ਗਰੁੱਪ ਦੀ ਖੋਜ ਲਈ ਨੋਬਰ ਪੁਰਸਕਾਰ ਦਿੱਤਾ ਗਿਆ ਅਤੇ ਡਬਲਯੂ.ਐਚ.ਓ. ਨੇ ਉਹਨਾਂ ਦੇ ਜਨਮ ਦਿਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਮਾਨਤਾ ਦਿੱਤੀ। ਉਹਨਾਂ ਦੱਸਿਆ ਕਿ ਬਲੱਡ ਬੈਂਕ ਦੇ ਚੇਅਰਮੈਨ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ ਤਹਿਤ ਖੂਨ ਦਾਨ ਕੈਂਪ ਲਗਾਏ ਗਏ। ਪਹਿਲਾ ਕੈਂਪ ਹੈੱਡ ਪੋਸਟ ਆਫਿਸ ਫਗਵਾੜਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ 13 ਸਵੈ ਖੂਨਦਾਨੀਆਂ ਵਲੋਂ ਖੂਨ ਦਾਨ ਕੀਤਾ ਗਿਆ। ਦੂਸਰਾ ਕੈਂਪ ਬਲੱਡ ਬੈਂਕ ਦੇ ਸਟਾਫ ਅਤੇ ਪ੍ਰਬੰਧਕਾਂ ਵਲੋਂ ਲਗਾਇਆ ਗਿਆ। ਜਿਸ ਵਿਚ 21 ਖੂਨ ਦਾਨੀਆਂ ਨੇ ਆਪਣਾ ਖੂਨ ਦਾਨ ਕੀਤਾ। ਜਿਸਦੀ ਸ਼ੁਰੂਆਤ ਰਾਜਦੀਪ ਕੌਰ ਨੇ ਆਪਣਾ ਖੂਨ ਦਾਨ ਕਰਕੇ ਕਰਵਾਈ। ਅੱਜ ਦੇ ਸੈਮੀਨਾਰ ਡਾ. ਐਮ.ਪੀ. ਸਿੰਘ ਨੇ ਖੂਨ ਦਾਨ ਅਤੇ ਖੂਨ ਦੇ ਵੱਖ ਵੱਖ ਗਰੁੱਪਾਂ ਸਬੰਧੀ ਪ੍ਰੋਜੈਕਟਰ ਨਾਲ ਵਢਮੁੱਲੀ ਜਾਣਕਾਰੀ ਦਿੱਤੀ। ਉਹਨਾਂ ਨੇ ਖੂਨਦਾਨ ਸਬੰਧੀ ਜਾਗਰੁਕਤਾ ਪੈਦਾ ਕਰਨ ਲਈ ਪੰਮਫਲੈਟ ਵੀ ਰਿਲੀਜ ਕੀਤਾ। ਇਸ ਤੋਂ ਇਲਾਵਾ ਰਾਮਗੜ੍ਹੀਆ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਵੱਖ ਵੱਖ ਤਰ੍ਹਾਂ ਦੇ ਸਵਾਲ ਕੀਤੇ। ਜਿਹਨਾਂ ਦਾ ਢੁਕਵਾਂ ਜਵਾਬ ਡਾ. ਐਮ.ਪੀ. ਸਿੰਘ ਵਲੋਂ ਦਿੱਤਾ ਗਿਆ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।

No comments:
Post a Comment