ਫਗਵਾੜਾ 26 ਜੂਨ (ਸ਼ਿਵ ਕੋੜਾ) ਬਲੱਡ ਬੈਂਕ ਫਗਵਾੜਾ ਦੇ ਚੇਅਰਮੈਨ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਪੁਲਿਸ ਸਾਂਝ ਕੇਂਦਰ ਫਗਵਾੜਾ ਦੇ ਸਹਿਯੋਗ ਨਾਲ ਵਿਸ਼ਵ ਨਸ਼ਾ ਵਿਰੋਧੀ ਦਿਵਸ ਸਬੰਧੀ ਸਮਾਗਮ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਐਸ.ਐਮ.ਓ. ਫਗਵਾੜਾ ਡਾ: ਲੈਹੰਬਰ ਰਾਮ ਨੇ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਸਰਵਣ ਸਿੰਘ ਬੱਲ ਹਾਜ਼ਰ ਹੋਏ ਜਦਕਿ ਮੁੱਖ ਬੁਲਾਰੇ ਵਜੋਂ ਲੇਡੀ ਡਾਕਟਰ ਸੰਜੀਵ ਲੋਚਨ ਇੰਚਾਰਜ ਨਸ਼ਾ ਛੁਡਾਓ ਸੈਂਟਰ ਫਗਵਾੜਾ ਨੇ ਹਾਜ਼ਰੀ ਲਗਵਾਈ। ਉਨ੍ਹਾਂ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਸਬੰਧੀ ਅਹਿਮ ਤੱਥਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਨਸ਼ੇ ਦਾ ਮੁੱਖ ਕਾਰਨ ਮਾਨਸਿਕ ਤਨਾਅ ਹੈ। ਜੋ ਕਿਸੇ ਵੀ ਕਾਰਨ ਹੋ ਸਕਦਾ ਹੈ। ਜਿਸ ਵਿੱਚ ਅਸਫਲਤਾ ਦੀ ਨਿਰਾਸ਼ਾ, ਇਕੱਲਤਾ, ਪਰਿਵਾਰਕ ਕਲੇਸ਼ ਆਦਿ ਸ਼ਾਮਲ ਸਨ। ਸਮਾਗਮ ਦੌਰਾਨ ਸ਼ਾਲਿਨੀ ਗਰੁੱਪ ਦੇ ਵਿਦਿਆਰਥੀਆਂ ਨੇ ਮਿਸ ਆਂਚਲ ਦੀ ਅਗਵਾਈ ਨਸ਼ਿਆਂ ਦੀ ਬੁਰਾਈ ਸਬੰਧੀ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਮੁੱਖ ਬੁਲਾਰੇ ਵੱਲੋਂ ਯੋਗ ਜਵਾਬ ਦੇ ਕੇ ਵਿਦਿਆਰਥੀਆਂ ਦੀ ਉਤਸੁਕਤਾ ਨੂੰ ਸ਼ਾਂਤ ਕੀਤਾ ਗਿਆ। ਡੀ.ਐਸ.ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋਂ ਮੁਕਾਉਣ ਲਈ ਸਮਾਜ ਦੇ ਜਾਗਰੂਕ ਵਰਗ ਨੂੰ ਵੀ ਯੋਗਦਾਨ ਪਾਉਣਾ ਪਵੇਗਾ। ਐਸ.ਐਮ.ਓ ਡਾ: ਲਹਿੰਬਰ ਰਾਮ, ਡਾ: ਜੇ.ਐਸ. ਵਿਰਕ, ਸਾਬਕਾ ਪ੍ਰਧਾਨ ਆਈ.ਐਮ.ਏ., ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ, ਪੰਜਾਬੀ ਲੇਖਕ ਮਹਿੰਦਰ ਸਿੰਘ ਸੋਢੀ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਨਸ਼ੇੜੀਆਂ ਨਾਲ ਹਮਦਰਦੀ ਨੂੰ ਵੀ ਇਲਾਜ ਦਾ ਹਿੱਸਾ ਦਸਦਿਆਂ ਨਸ਼ੇੜੀ ਦੀ ਬਜਾਏ ਨਸ਼ੇ ਨਾਲ ਨਫਰਤ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਨਸ਼ਾ ਛੱਡਣ ਵਾਲੇ ਦਸ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਸ਼ੇ ਦੀ ਆਦਤ ਦੇ ਸ਼ਿਕਾਰ ਹੋਰ ਨੌਜਵਾਨਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਨਸੀਹਤ ਦਿੱਤੀ ਗਈ। ਇਸ ਮੌਕੇ ਆਰੀਆ ਮਾਡਲ ਸਕੂਲ ਦੇ ਅਧਿਆਪਕ, ਸਰਕਾਰੀ ਸਕੂਲ ਦੇ ਅਧਿਆਪਕ, ਸਾਂਝ ਕੇਂਦਰ ਦੇ ਮੈਂਬਰ ਰਵਿੰਦਰ ਰਾਏ, ਏ.ਐਸ.ਆਈ. ਵਰਿੰਦਰ ਸਿੰਘ, ਏ.ਐਸ.ਆਈ ਰਛਪਾਲ ਸਿੰਘ, ਐੱਸ.ਆਈ. ਨਿਰਮਲ ਸਿੰਘ, ਰੀਡਰ ਟੂ ਐਸ.ਪੀ. ਅਮਰੀਕ ਸਿੰਘ, ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਪ੍ਰੇਮਪਾਲ ਸਰੋਏ, ਤਾਰਾ ਚੰਦ ਚੁੰਬਰ, ਰੂਪ ਲਾਲ, ਗੁਲਾਬ ਸਿੰਘ ਠਾਕੁਰ, ਰਾਮ ਕੁਮਾਰ, ਮੋਹਨ ਲਾਲ ਤਨੇਜਾ, ਵਾਈਸ ਪ੍ਰਿੰਸੀਪਲ ਮੋਨਿਕਾ ਸੱਭਰਵਾਲ, ਸੁਧੀਰ ਸ਼ਰਮਾ, ਵਿਸ਼ਵਾਮਿੱਤਰ ਸ਼ਰਮਾ ਅਤੇ ਮਾਸਟਰ ਸਿਆਲ ਆਦਿ ਹਾਜ਼ਰ ਸਨ।
No comments:
Post a Comment