Wednesday, 19 June 2024

ਬਾਲਾ ਸਾਹਿਬ ਠਾਕਰੇ ਦਾ ਲਾਇਆ ਬੂਟਾ ਅੱਜ ਬੋਹੜ ਦੇ ਮਜਬੂਤ ਦਰਖ਼ਤ ਵਾਂਗੁ ਖੜਾ ਹੈ : ਕਮਲ



ਫਗਵਾੜਾ 19 ਜੂਨ (ਸ਼ਿਵ ਕੋੜਾ)
ਸ਼ਿਵ ਸੈਨਾ (ਯੂ.ਬੀ.ਟੀ.) ਦਾ 58ਵਾਂ ਸਥਾਪਨਾ ਦਿਵਸ ਅੱਜ ਸਥਾਨਕ ਖੇੜਾ ਰੋਡ ਸਥਿਤ ਮਹਾਕਲੇਸ਼ਵਰ ਸ਼ਿਵ ਮੰਦਰ ਵਿਖੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਹਵਨ ਯੱਗ ਕਰਵਾਇਆ ਗਿਆ। ਜਿਸ ਵਿਚ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਹਨਾਂ ਹਵਨ ਕੁੰਡ ਵਿਚ ਆਹੂਤੀ ਪਾਈ ਅਤੇ ਸਮੂਹ ਸ਼ਿਵ ਸੈਨਿਕਾਂ ਨੂੰ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ। ਕਮਲ ਸਰੋਜ ਨੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਬਹੁਤ ਦੂਰ ਅੰਦੇਸ਼ੀ ਸੋਚ ਵਾਲੀ ਸ਼ਖਸੀਅਤ ਸਨ। ਭਾਰਤ ਦੀ ਵੰਡ ਤੋਂ ਦੋ ਦਹਾਕੇ ਬਾਅਦ ਹੀ ਉਨ੍ਹਾਂ ਨੇ ਅੰਦਾਜਾ ਲਗਾ ਲਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਤਾਕਤਾਂ ਫਿਰ ਪੈਦਾ ਹੋਣਗੀਆਂ ਜੋ ਭਾਰਤ ਨੂੰ ਤੋੜਨਾ ਚਾਹੁਣਗੀਆਂ। ਉਨ੍ਹਾਂ ਹੀ ਕੱਟੜਪੰਥੀ ਤਾਕਤਾਂ ਨਾਲ ਸੰਘਰਸ਼ ਦੇ ਉਦੇਸ਼ ਨਾਲ ਸ਼ਿਵ ਸੈਨਾ ਦਾ ਗਠਨ 58 ਸਾਲ ਪਹਿਲਾਂ 19 ਜੂਨ 1966 ਨੂੰ ਕੀਤਾ ਗਿਆ ਸੀ। ਬੇਸ਼ੱਕ ਭਾਜਪਾ ਵੱਲੋਂ ਸਿਆਸੀ ਸੁਆਰਥ ਦੇ ਚਲਦਿਆਂ ਸ਼ਿਵ ਸੈਨਾ ਵਿੱਚ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਲ ਠਾਕਰੇ ਵੱਲੋਂ ਲਾਇਆ ਇਹ ਬੂਟਾ ਅੱਜ ਉਨ੍ਹਾਂ ਦੇ ਪੁੱਤਰ ਊਧਵ ਠਾਕਰੇ ਅਤੇ ਪੋਤਰੇ ਆਦਿਤਿਆ ਠਾਕਰੇ ਦੀ ਸੁਰੱਖਿਆ ਹੇਠ ਬੋਹੜ ਦੇ ਰੁੱਖ ਵਾਂਗ ਮਜਬੂਤੀ ਨਾਲ ਖੜਾ ਹੈ। ਇਸ ਦੌਰਾਨ ਕਮਲ ਸਰੋਜ ਅਤੇ ਨੌਜਵਾਨ ਆਗੂ ਬਲਜੀਤ ਸਿੰਘ ਭੁੱਲਾਰਾਈ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਸ਼ਿਵ ਸੈਨਾ ਨਾਲ ਜੁੜਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਰੱਗ ਮਾਫੀਆ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ ਜਾ ਸਕੇ। ਇਸ ਮੌਕੇ ਸਾਬਕਾ ਸਿਟੀ ਪ੍ਰਧਾਨ ਮਨੋਜ ਸ਼ਰਮਾ, ਅਨੂਪ ਦੁੱਗਲ, ਰਾਜ ਕੁਮਾਰ ਸੁੰਨੜਾ, ਮਨੀਸ਼ ਕਨੌਜੀਆ, ਮਨੀ, ਗੋਰਾ, ਜੱਸੀ, ਦੀਪਕ, ਨਾਣੀ, ਸੰਨੀ, ਰੋਹਿਤ, ਸ਼ਾਲੂ, ਰਵੀ, ਪ੍ਰਤੀਕ, ਸ਼ੀਤਲ, ਸੁੱਖ ਆਦਿ ਹਾਜ਼ਰ ਸਨ।

No comments:

Post a Comment