ਆਦਮਪੁਰ (ਬਿਊਰੌ )- ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ, ਜਿਸ ਤੋਂ ਸਾਡੀ ਹਰ ਹਰਕਤ ਕੁਝ ਹੀ ਮਿੰਟਾਂ-ਸੈਕਿੰਟਾਂ 'ਚ ਵਾਇਰਲ ਹੋ ਜਾਂਦੀ ਹੈ। ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਸਾਡੇ ਸਮਾਜ ਦੀ ਮਾੜੀ ਆਦਤ ਅੱਜਕਲ ਸੋਸ਼ਲ ਮੀਡੀਆ ਬਣ ਗਈ ਹੈ। ਕੁਝ ਵੀ ਚੰਗਾ-ਮਾੜਾ ਹੋ ਰਿਹਾ ਹੋਵੇ, ਉਸ ਨੂੰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਹਰ ਕਿਸੇ ਨੂੰ ਕਾਹਲ ਰਹਿੰਦੀ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਲੋਕ ਸਮਾਜ ’ਚ ਹੁੰਦੀਆਂ ਵੱਖ-ਵੱਖ ਘਟਨਾਵਾਂ ’ਤੇ ਵੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆਉਂਦੇ ਯਾਨੀਕਿ ਕਿ ਵਿਊਜ਼ ਖੱਟਣ ਤੋਂ ਪਿੱਛੇ ਨਹੀਂ ਹੱਟਦੇ। ਇਸੇ ਵਿਸ਼ੇ ’ਤੇ ਗਾਇਕ ਨੌਰਾ ਸਾਬ ਨੇ ਆਪਣੀ ਕਲਮ ਨੂੰ ਬੁਲੰਦ ਕਰਦਿਆਂ ਇਕ ਗੀਤ ਲਿਖਿਆ ਹੈ, ਜਿਸ ਦਾ ਨਾਂ ‘ਲਾਈਵ ਡੈੱਡ’ ਹੈ। ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਸਮਾਜ ’ਚ ਹੁੰਦੀਆਂ ਵੱਖ-ਵੱਖ ਮਾੜੀਆਂ ਘਟਨਾਵਾਂ 'ਤੋਂ ਲੋਕਾਂ ਵਲੋਂ ਵੀਡੀਓਜ਼ ਬਣਾਏ ਜਾਣ ਨੂੰ ਵੀ ਦਰਸਾਇਆ ਗਿਆ ਹੈ। ਨੌਰਾ ਸਾਬ ਦੇ ਇਸ ਗੀਤ ਨੂੰ ਉਨ੍ਹਾਂ ਦੇ ਚਾਹੁੰਣ ਵਾਲਿਆਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨੌਰਾ ਸਾਬ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਸੰਗੀਤ ਸੀ. ਕੇ ਰੌਕਸ ਨੇ ਦਿੱਤਾ ਹੈ। ਪੋਸਟਰ/ਵੀਡੀਓ ਬ੍ਰੈਨ ਕ੍ਰਿਏਸ਼ਨਜ਼ ਨੇ ਬਣਾਈ ਹੈ। ਗੀਤ ਨੌਰਾ ਸਾਬ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
Tuesday, 6 December 2022
ਗੀਤ ਲਾਈਵ ਡੈੱਡ’ ਲੋਕਾਂ ਦੀ ਬਣਦਾ ਜਾ ਰਿਹਾ ਪਹਿਲੀ ਪਸੰਦ।

Subscribe to:
Post Comments (Atom)

No comments:
Post a Comment