Wednesday, 14 December 2022

ਪ੍ਰਿੰਸੀਪਲ ਭੁਪਿੰਦਰ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ


ਬੰਗਾ/ਜਲੰਧਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਦੇ ਬਲਾਕ ਬੰਗਾ ਦੇ ਪਿੰਡ ਡੀਵਾਇਨ ਪਬਲਿਕ ਸਕੂਲ ਮਾਹਲ ਗਹਿਲਾਂ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਦਾ ਮਨੁੱਖੀ ਅਧਿਕਾਰ ਮੰਚ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਜੁਆਇੰਟ ਸਕੱਤਰ ਇਸਤਰੀ ਵਿੰਗ ਹਰਦੀਸ ਕੌਰ ਛੋਕਰ, ਕੌਮੀ ਅਡਵਾਈਜ਼ਰ ਬੁੱਧੀਜੀਵੀ ਸੈਲ ਮੱਖਣ ਗੁਪਤਾ, ਕੌਮੀ ਚੀਫ਼ ਅਡਵਾਈਜ਼ਰ ਬੁੱਧੀਜੀਵੀ ਸੈਲ ਪਰਮਜੀਤ ਸਿੰਘ ਬੱਲੋਵਾਲ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਅਮਿਤ ਗੁਪਤਾ ਕੋਆਰਡੀਨੇਟਰ ਪੰਜਾਬ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਰਾਜਿੰਦਰ ਪਾਲ ਟੰਡਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਇਹ ਸਕੂਲ ਹਰ ਇੱਕ ਐਕਟੀਵਿਟੀ ਵਿੱਚ ਆਮ ਸਕੂਲਾਂ ਨਾਲੋਂ ਹਮੇਸ਼ਾ ਅੱਗੇ ਹੋ ਕੇ ਭਾਗ ਲੈਂਦਾ ਰਹਿੰਦਾ ਹੈ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਸਕੂਲ ਦੀ ਅਣਥੱਕ ਅਤੇ ਬੇਹੱਦ ਮਿਹਨਤੀ ਹੋਣਹਾਰ ਪ੍ਰਿੰਸੀਪਲ ਭੁਪਿੰਦਰ ਕੌਰ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਸ ਮੌਕੇ ਭੁਪਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਹਮੇਸ਼ਾ ਇਸ ਨੂੰ ਯਾਦ ਰੱਖਾਂਗੀ ਅਤੇ ਹੋਰ ਜਿਆਦਾ ਮਿਹਨਤ ਕਰਕੇ ਇਸ ਦਾ ਕਰਜ਼ ਚੁਕਾਵਾਂਗੀ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਅਨੀਤਾ ਗੌਤਮ ਉਪ ਚੇਅਰਮੈਨ ਪੰਜਾਬ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਚੇਅਰਮੈਨ ਦੋਆਬਾ, ਦਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਸੈਣੀ, ਰਾਜਵਿੰਦਰ ਸਿੰਘ, ਜੀਵਨ ਸਿੰਘ ਬਾਲੂ, ਹਰਜੀਤ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਸਿਮਰਨ ਸੇਠੀ, ਪ੍ਰਭਪ੍ਰੀਤ ਸਿੰਘ, ਬਲਵਿੰਦਰ ਲੱਡੂ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਸੁਭਾਸ਼ ਚੰਦਰ, ਤਰਸੇਮ ਸਿੰਘ ਅਤੇ ਮਨਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment