ਚੰਡੀਗੜ (ਪ੍ਰੀਤਮ ਲੁਧਿਆਣਵੀ), 2 ਦਸੰਬਰ, 2022 : ਮਹਿਲਾ ਕਾਵਿ ਮੰਚ ਕਪੂਰਥਲਾ ਇਕਾਈ ਦੀ ਮਾਸਿਕ ਕਾਵਿ ਗੋਸ਼ਟੀ ਰੰਗ ਐਫ ਐੱਮ ਦੇ ਸਹਿਯੋਗ ਨਾਲ ਮੁਕਾਮ ਪੰਜਾਬ ਦੀ ਉਪ ਪ੍ਰਧਾਨ ਡਾ: ਵੀਨਾ ਵਿੱਜ ਜੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸਦਾ ਲਾਈਵ ਪ੍ਰਸਾਰਨ ਰੰਗ ਐਫ ਐਮ ਦੇ ਵੱਲੋਂ ਕੀਤਾ ਗਿਆ। ਇਸ ਗੋਸ਼ਟੀ ਵਿੱਚ 16 ਕਵਿੱਤਰੀਆਂ ਨੇ ਭਾਗ ਲਿਆ। ਜਿਨਾਂ ਨੇ ਖੂਬਸੂਰਤ ਭਾਵਪੂਰਨ ਰਚਨਾਵਾਂ ਰਾਹੀਂ ਖੁਸ਼ਨੁਮਾ ਮਾਹੌਲ ਸਿਰਜਿਆ। ਗੋਸ਼ਟੀ ਦਾ ਆਗਾਜ ਪ੍ਰੋਫੈਸਰ ਪਰਮਜੀਤ ਕੌਰ ਦੁਆਰਾ ਸੁਰੀਲੀ ਆਵਾਜ ਵਿੱਚ ਸਰਸਵਤੀ ਵੰਦਨਾ ਗਾਕੇ ਕੀਤਾ ਗਿਆ। ਡਾ: ਨੀਲਮ ਸੇਠੀ ਨੇ ਆਧੁਨਿਕ ਦੌਰ ਵਿੱਚ ਔਰਤ ਦੀ ਦੁਹਰੀ ਭੂਮਿਕਾ ’ਤੇ ਅਧਾਰਿਤ ‘ਚਿੜੀਆਂ ਕੋ ਪ੍ਰਤੀਰੂਪ ਮਨ ਕਰ ਸੁੰਦਰ’ ਕਵਿਤਾ ਸੁਣਾਈ। ਡਾ: ਰਸ਼ਮੀ ਖੁਰਾਨਾ ਨੇ ਬਹੁਤ ਖੂਬਸੂਰਤ ਅਤੇ ਆਕਰਸ਼ਿਕ ਅੰਦਾਜ ਵਿਚ ਔਰਤ ਦੀ ਭਾਵੁਕਤਾ ਦੇ ਸੰਦਰਭ ਵਿੱਚ ‘ਤੇਰੇ ਅਸਆਰ ਕੋ ਤਬੀਜ ਬਨਾ ਗਲੇ ਮੇ ਪਹਿਨ ਲੂ’ ਕਵਿਤਾ ਕਹੀ। ਡਾ: ਸਰਲਾ ਭਾਰਦਵਾਜ ਜੀ ਨੇ ਆਧੁਨਿਕ ਸਤਾਧਾਰੀਆਂ ’ਤੇ ਟਿੱਪਣੀ ਕਰਦੇ ਹੋਏ ‘ਤਮਾਸ਼ਾ ਕਵਿਤਾ ਪੇਸ਼ ਕੀਤੀ। ਇਸ ਕਾਵਿ ਗੋਸ਼ਟੀ ਵਿੱਚ ਵਿਭਾ ਕੁਮਾਰੀਆ ਸ਼ਰਮਾ ਨੇ ‘ਆਂਸੂ ਥਾ ਕਿ ਪਾਣੀ’ ਕਵਿਤਾ ਰਾਹੀਂ ਹਾਜ਼ਰੀ ਭਰੀ। ਇਸ ਕਾਵਿ ਗੋਸ਼ਟੀ ਵਿੱਚ ਸ੍ਰੀ ਮਤੀ ਨੀਰੂ ਗਰੋਵਰ, ਡਾ: ਨੀਲੂ ਸ਼ਰਮਾ, ਡਾ : ਨੀਲਮ ਜੁਲਕਾ, ਪ੍ਰੋਫੈਸਰ ਸਪਨਾ ਸੈਣੀ, ਸ੍ਰੀ ਮਤੀ ਨਰੇਂਦਰ ਨੀਤ, ਸ੍ਰੀ ਮਤੀ ਮਨਦੀਪ ਭਦੌੜ, ਸ੍ਰੀ ਮਤੀ ਅਨੂ ਬਹਿਲ, ਨਿਧੀ ਸ਼ਰਮਾ, ਸ੍ਰੀ ਮਤੀ ਸ਼ਰਮੀਲਾ ਨਾਕਰਾ ਆਦਿ ਕਵਿੱਤਰੀਆਂ ਨੇ ਇੱਕ ਤੋਂ ਵੱਧ ਇੱਕ ਖੂਬਸੂਰਤ ਕਵਿਤਾ ਦੀ ਪੇਸ਼ਕਾਰੀ ਕਰਕੇ ਵਾਹ ਵਾਹ ਖੱਟੀ।
ਪ੍ਰੈਸ
ਨੂੰ ਜਾਣਕਾਰੀ ਦਿੰਦਿਆਂ ਕਪੂਰਥਲਾ ਇਕਾਈ ਦੀ ਪ੍ਰਧਾਨ ਪ੍ਰਿੰ. ਪ੍ਰੋਮਿਲਾ
ਅਰੋੜਾ ਜੀ ਨੇ ਦੱਸਿਆ ਕਿ ਮੰਚ ਸੰਚਾਲਿਕਾ ਸ੍ਰੀ ਮਤੀ ਮੁਨੱਜਾ ਖਾਨ ਨੇ ਪਿਆਰ ਤੇ ਆਤਮ ਸਮਰਪਣ ਭਾਵਾਂ
ਨੂੰ ਪ੍ਰਗਟ ਕਰਦੀ ਕਵਿਤਾ ਸੁਣਾਈ। ਅੰਤ ਵਿੱਚ ਕਪੂਰਥਲਾ ਇਕਾਈ ਦੀ ਪ੍ਰਧਾਨ ਪ੍ਰਿੰ.
ਪ੍ਰੋਮਿਲਾ ਅਰੋੜਾ ਜੀ ਨੇ ਸਾਰੀਆਂ ਕਵਿੱਤਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਇਨਸਾਨ ਦੀ ਅਸਤੁੰਸ਼ਟਤਾ
ਨੂੰ ਬਿਆਨ ਕਰਦੀ ਕਵਿਤਾ ‘ਚਾਰਗਾਹ ਮੇਂ ਚਰਤੇ ਪਸ਼ੂ ਹੈਂ ਸੰਤੁਸ਼ਟ’ ਸੁਣਾਈ। ਡਾ ਵੀਨਾ ਵਿੱਜ ਉਪ ਪ੍ਰਧਾਨ
ਮਕਾਮ ਪੰਜਾਬ ਜੀ ਨੇ ਅਮਰੀਕਾ ਵਿੱਚ ਹੁੰਦੇ ਹੋਏ ਵੀ ਇਸ ਗੋਸ਼ਟੀ ਵਿੱਚ ਭਾਗ ਲੈਂਦਿਆਂ ਸਾਰੀਆਂ ਕਵਿੱਤਰੀਆਂ
ਦਾ ਖੂਬਸੂਰਤ ਕਵਿਤਾਵਾਂ ਪ੍ਰਸਤੁਤ ਕਰਨ ’ਤੇ ਧੰਨਵਾਦ ਕਰਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ। ਇਹ ਗੋਸ਼ਟੀ
ਡਾ ਵੀਨਾ ਵਿੱਜ ਜੀ ਦੀ ਯੋਗ ਰਹਿਨੁਮਾਈ ਹੇਠ ਅਤੇ ਰੰਗ ਐਫ ਐੱਮ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਸਫਲਤਾ
ਪੂਰਵਕ ਸਪੰਨ ਹੋਈ।
.jpg)
No comments:
Post a Comment