Sunday, 27 November 2022

ਲੁੱਟਖੋ੍ਹ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਨੋਜਵਾਨਾਂ ਵਿੱਚੋ ਇੱਕ ਕਾਬੂ, ਦੋ ਜਣੇ ਹੋਏ ਫਰਾਰ

ਕਾਰ ਡਰਾਇਵਰ ਦੇ ਗਲੇ ਤੇ ਚਾਕੂ ਰੱਖ ਕੇ ਕਾਰ ਖੋਹਣ ਕੀਤੀ ਸੀ ਕੋਸ਼ਿਸ਼, ਜੰਡੂ ਸਿੰਘਾ ਪੁਲਿਸ ਨੇ ਕਾਬੂ ਕਰਕੇ ਕੀਤਾ ਮਾਮਲਾ ਦਰਜ਼

ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਜੰਡੂ ਸਿੰਘਾ ਪੁਲਿਸ ਚੋਕੀ ਇੰਚਾਰਜ਼ ਏ.ਐਸ.ਆਈ ਭਗਵੰਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਬੀਤੀ ਰਾਤ ਇੱਕ ਕਾਰ ਡਰਾਇਵਰ ਦੇ ਗਲੇ ਤੇ ਚਾਕੂ ਰੱਖ ਕੇ ਕਾਰ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੋਜਵਾਨਾਂ ਵਿਚੋਂ ਇੱਕ ਨੂੰ ਕਾਰ ਚਾਲਕ ਦੀ ਮੱਦਦ ਨਾਲ ਕਾਬੂ ਕੀਤਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਕਾਰ ਚਾਲਕ ਵਿਕਰਮ ਨੇ ਉਨ੍ਹਾਂ ਨੂੰ ਫੋ੍ਹਨ ਰਾਹੀਂ ਜਾਣਕਾਰੀ ਦਿੱਤੀ ਕਿ ਪਿੰਡ ਚੂਹੜਵਾਲੀ ਪੁੱਲੀ ਤੇ ਇੱਕ ਨੋਜਵਾਨ ਨੂੰ ਉਨ੍ਹਾਂ ਵਲੋਂ ਫੜਿਆ ਗਿਆ ਹੈ ਜੋ ਕਿ ਉਸਦੇ ਗਲੇ ਤੇ ਚਾਕੂ ਰੱਖ ਕੇ ਆਪਣੇ ਹੋਰ ਦੋ ਸਾਥੀਆਂ ਨਾਲ ਰੱਲ ਕੇ ਉਨ੍ਹਾਂ ਦੀ ਕਾਰ ਖੋਹਣ ਲੱਗੇ ਸਨ। ਏ.ਐਸ.ਆਈ ਭਗਵੰਤ ਸਿੰਘ ਨੇ ਦਸਿਆ ਕਿ ਉਹ ਨਜ਼ਦੀਕ ਇਲਾਕੇ ਵਿੱਚ ਗਸ਼ਤ ਤੇ ਹੀ ਸਨ ਜੋ ਕਿ ਮੌਕੇ ਤੇ ਜਲਦ ਪਹੁੱਚ ਗਏ। ਜਿਥੇ ਕਾਰ ਚਾਲਕ ਬਿਕਰਮ ਅਤੇ ਉਸਦੇ ਸਾਥੀ ਸਾਈਮਨ, ਅਜੇ ਸਿੱਧੂ ਨੇ ਮੁਲਜ਼ਮ ਅਜੇ ਨੂੰ ਜੰਡੂ ਸਿੰਘਾ ਪੁਲਿਸ ਹਵਾਲੇ ਕਰ ਦਿਤਾ। ਜਿਸਨੇ ਆਪਣੇ ਦੋ ਹੋਰ ਦੋਸਤਾਂ ਨਾਲ ਰੱਲ ਕੇ ਬਿਕਰਮ ਨਾਮਕ ਕਾਰ ਚਾਲਕ ਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਅਜੇ ਅਤੇ ਉਸਦੇ ਦੋਸਤਾਂ ਨੇ ਰਾਤ ਕਰੀਬ 11.30 ਵਜੇ ਪਿੰਡ ਚੂਹੜਵਾਲੀ ਨਹਿਰ ਪੁੱਲੀ ਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਈਟੋਸ ਕਾਰ ਨੰਬਰ ਪੀਬੀ08-ਈ.ਆਰ- 3994 ਖੋਹਣ ਦੀ ਕੋਸ਼ਿਸ਼ ਕੀਤੀ ਸੀ। ਏ.ਐਸ.ਆਈ ਭਗਵੰਤ ਸਿੰਘ ਨੇ ਕਿਹਾ ਕਿ ਇਹ ਕਾਬੂ ਕੀਤੇ ਨੋਜਵਾਨ ਅਜੇ ਪੁੱਤਰ ਸਵ. ਬਲਰਾਮ ਵਾਸੀ ਨੈਸ਼ਨਲ ਐਵੇਨਿਉ ਰਾਮਾਂਮੰਡੀ ਵਜੋਂ ਹੋਈ ਹੈ। ਜਿਸਦੇ ਦੋ ਸਾਥੀ ਫਰਾਰ ਹਨ ਜਿਨ੍ਹਾਂ ਬਾਰੇ ਕਾਬੂ ਕੀਤੇ ਅਜੇ ਪਾਸੋ ਸਖਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੋਜਵਾਨ ਅਜੇ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਪਹਿਲਾ ਵੀ ਕਈ ਵਾਰਦਾਤਾ ਕਰ ਚੁੱਕੇ ਹਨ। 


No comments:

Post a Comment