ਮਨੁੱਖੀ ਅਧਿਕਾਰ ਮੰਚ ਦੀ ਕੌਮੀ ਟੀਮ ਦਾ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਸੂਬਾ ਪੰਜਾਬ ਵਲੋਂ ਦਿਲ ਦੀਆਂ ਗਹਿਰਾਹੀਆਂ ਤੋਂ ਧੰਨਵਾਦ ਕੀਤਾ ਗਿਆ। ਹਰਭਜਨ ਸਿੰਘ ਦੀ ਪੂਰੀ ਟੀਮ ਨੇ ਲੱਡੂ ਵੰਡੇ ਅਤੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕਿਉਕਿ ਹਰਭਜਨ ਜੱਲੋਵਾਲ ਨੇ ਪੰਜਾਬ ਵਿਚ ਅਣਥੱਕ ਅਤੇ ਸਮਾਜ ਸੇਵਾ ਵਿਚ ਸਭ ਤੋਂ ਅੱਗੇ ਹੋ ਕੇ ਨਿਸ਼ਕਾਮੀ ਸੇਵਾ ਕਰਨ ਦਾ ਬੀੜਾ ਚੁਕਿਆ ਹੋਇਆ ਹੈ । ਇਸ ਮੌਕੇ ਜੱਲੋਵਾਲ ਨੇ ਬੋਲਦਿਆਂ ਕਿਹਾ ਕਿ ਮੈਂ ਪੂਰੇ ਪੰਜਾਬ ਨੂੰ ਨਾਲ ਲੈ ਕੇ ਚੱਲਾਂਗਾ ਅਤੇ ਪੰਜਾਬ ਦੀਆਂ ਰਹਿੰਦੀਆਂ ਨਿਯੁਕਤੀਆਂ ਬਹੁਤ ਜਲਦ ਪੂਰੀਆਂ ਕਰਨ ਲਈ ਮੀਟਿੰਗਾਂ ਵਿਚ ਤੇਜ਼ੀ ਲੈ ਕੇ ਆਵਾਂਗਾ, ਜਲਦ ਹੀ ਪੰਜਾਬ ਦਾ ਪ੍ਰਧਾਨ, ਚੇਅਰਪਰਸਨ ਇਸਤਰੀ ਵਿੰਗ ਅਤੇ ਕੋਆਰਡੀਨੇਟਰ ਨਿਯੁਕਤ ਕਰਨ ਲਈ ਕੌਮੀ ਪ੍ਰਧਾਨ ਨੂੰ ਬੇਨਤੀ ਕਰਾਂਗਾ ਤਾਂ ਜੋ ਸਮਾਜ ਸੇਵਾ ਵਿਚ ਤੇਜ਼ੀ ਲਿਆਂਦੀ ਜਾ ਸਕੇ।ਉਹਨਾਂ ਨੇ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਮਨੁੱਖੀ ਅਧਿਕਾਰ ਮੰਚ ਦੇਸ਼ ਦੇ ਲੋਕਾਂ ਦੀ ਸਹਾਇਤਾ ਨਾਲ ਇੱਕ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰੇਗਾ, ਜਿਸ ਦੇ ਵਿੱਚੋ ਬੇਰੁਜ਼ਗਾਰੀ, ਰਿਸ਼ਵਤਖੋਰੀ, ਮਿਲਾਵਟਖੋਰੀ, ਨਸ਼ੇ ਅਤੇ ਇਸਦੇ ਵਰਗੀਆਂ ਹੋਰ ਬੁਰੀਆਂ ਅਲਾਮਤਾਂ ਨੂੰ ਠੱਲ ਪਾਉਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੰਮ ਕਰੇਗਾ।
No comments:
Post a Comment