ਕੈਂਪ ਦੌਰਾਨ 379 ਮਰੀਜਾਂ ਦਾ ਕੀਤਾ ਗਿਆ ਫ੍ਰੀ ਚੈਕਅੱਪ ਅਤੇ 18 ਮਰੀਜ ਮੁਫ਼ਤ ਅਪ੍ਰੇਸ਼ਨ ਲਈ ਚੁਣੇ ਗਏ- ਚਾਹਲ
ਜਲੰਧਰ (ਬਿਉਰੋ ਰਿਪੋਰਟ)- ਦੇਸ਼ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕਾਰਜ ਕਰਨ ਵਾਲੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਜਲੰਧਰ ਛਾਉਣੀ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ. ਗੁਰਸ਼ਰਨ ਸਿੰਘ ਸੰਧੂ ਆਈ ਜੀ ਪੁਲਿਸ ਜਲੰਧਰ ਰੇਂਜ, ਬਬਨਦੀਪ ਸਿੰਘ ਏ ਸੀ ਪੀ ਜਲੰਧਰ ਕੈਂਟ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਵਲੋਂ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ਗਿਆ। ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਅਤੇ ਜਿਲ੍ਹਾ ਜਲੰਧਰ ਦੀ ਸਮੁੱਚੀ ਟੀਮ ਵਲੋਂ ਮੁੱਖ ਮਹਿਮਾਨ ਨੂੰ ਸਿਰੋਪਾਓ 'ਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ ਗੁਰਸ਼ਰਨ ਸਿੰਘ ਸੰਧੂ ਆਈ ਜੀ ਪੁਲਿਸ ਜਲੰਧਰ ਰੇਂਜ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਸਮਾਜ ਸੇਵਾ ਲਈ ਲਗਾਏ ਗਏ ਅੱਖਾਂ ਦੇ ਮੁਫ਼ਤ ਚੈਕਅਪ ਕੈਂਪ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਪ੍ਰੈਸ ਆਪਸੀ ਤਾਲਮੇਲ ਨਾਲ ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਹੀ ਤੱਤਪਰ ਹੈ। ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੂੰ ਅਗੇ ਤੋਂ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ। ਇਸ ਸਮੇਂ ਬਬਨਦੀਪ ਸਿੰਘ ਏ ਸੀ ਪੀ ਜਲੰਧਰ ਕੈਂਟ ਵਲੋਂ ਵੀ ਪੱਤਰਕਾਰ ਐਸੋਸੀਏਸ਼ਨ ਨੂੰ ਆਮ ਲੋਕਾਂ ਲਈ ਕੀਤੇ ਗਏ ਇਸ ਭਲੇ ਦੇ ਕਾਰਜ ਦੀ ਵਧਾਈ ਦਿਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜਰਨਲ ਸਕੱਤਰ ਅਮਨਦੀਪ ਮਹਿਰਾ ਅਤੇ ਸਮੁੱਚੀ ਜਿਲ੍ਹਾ ਟੀਮ ਵਲੋਂ ਐਸੀਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਬਬਨਦੀਪ ਸਿੰਘ ਏ ਸੀ ਪੀ ਜਲੰਧਰ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੀਨੀਅਰ ਜਰਨਲਿਸਟ ਰਜਿੰਦਰ ਸਿੰਘ ਠਾਕੁਰ ਯੂ ਐਨ ਆਈ, ਕੁਲਵੰਤ ਸਿੰਘ ਮਠਾਰੂ ਪੀ ਟੀ ਆਈ, ਅਮਰਜੀਤ ਸਿੰਘ ਨਿੱਝਰ ਜਗਬਾਣੀ, ਪ੍ਰੋ ਬਲਵਿੰਦਰਪਾਲ ਸਿੰਘ ਪੰਜਾਬ ਟਾਇਮਸ, ਗੁਰਨੇਕ ਸਿੰਘ ਵਿਰਦੀ ਪੰਜਾਬੀ ਟ੍ਰਿਬਿਉਨ, ਨਰਿੰਦਰ ਸਿੰਘ ਸੱਤੀ ਜਾਗਰਣ ਅਤੇ ਜੇ.ਐਸ ਸੰਧੂ ਰੋਜਾਨਾ ਸਪੋਕਸਮੈਨ, ਐਚ.ਐਸ ਚਾਵਲਾ ਜੀ ਇੰਡੀਆ ਨਿਊਜ, ਪ੍ਰਦੀਪ ਸਿੰਘ ਬਸਰਾ ਨਿਊਜ ਚੈਨਲ, ਕੁਲਬੀਰ ਸਿੰਘ ਕਾਹਲੋਂ ਜਾਗਰਣ, ਗੁਰਪ੍ਰੀਤ ਸਿੰਘ ਬਾਹੀਆ ਜਾਗਰਣ, ਗੁਰਪ੍ਰੀਤ ਸਿੰਘ ਪਾਪੀ ਨਵਾਂ ਜ਼ਮਾਨਾ, ਅਮਰਜੀਤ ਸਿੰਘ ਜੰਡੂ ਸਿੰਘਾ ਖ਼ਬਰਸਾਰ ਪੰਜਾਬ-ਸੂਰਮਾ ਪੰਜਾਬ, ਨਿਰਮਲ ਸਿੰਘ ਸਪੋਕਸਮੈਨ, ਜਸਵਿੰਦਰ ਸਿੰਘ ਬੱਲ ਚੜ੍ਹਦੀਕਲਾ ਟਾਈਮ ਟੀ ਵੀ ਅਤੇ ਪੁਸ਼ਪਿੰਦਰ ਕੌਰ ਪਬਲਿਕ ਟਾਇਮਸ, ਰਮੇਸ਼ ਕੁਮਾਰ ਵਰਿਆਣਾ ਪੰਜਾਬ ਕੇਸਰੀ, ਕਮਲਜੀਤ ਤੁਸਾਮੜ੍ਹ ਈ ਟੀ ਵੀ, ਸੌਰਭ ਮਹਿਤਾ ਫਾਸਟਵੇਜ ਅਤੇ ਬਿਮਲ ਰਾਏ ਪੰਜਾਬ ਨਿਊਜ, ਬਲਵਿੰਦਰ ਸਿੰਘ ਬਾਬਾ ਨਵਾਂ ਜ਼ਮਾਨਾ, ਗੁਰਪ੍ਰੀਤ ਸਿੰਘ ਚੜ੍ਹਦਾ ਪੰਜਾਬ ਟੀ ਵੀ, ਸੰਜੀਵ ਕੁਮਾਰ ਈ ਟੀ ਵੀ, ਕਮਲਜੀਤ ਸਿੰਘ ਪੰਚਾਇਤਨਾਮਾ ਹੇਡਲਾਇਨ, ਪੀ.ਐਸ ਅਰੋੜਾ, ਬਲਬੀਰ ਬੈਂਸ ਜਗਬਾਣੀ, ਯੋਗੇਸ਼ ਸੂਰੀ ਨਿਊਜ ਲਿੰਕਰ, ਅਨਿਲ ਦੁੱਗਲ ਪੰਜਾਬ ਕੇਸਰੀ ਪ੍ਰਧਾਨ ਜਲੰਧਰ ਕੈਂਟ, ਕਰਮਵੀਰ ਸਿੰਘ ਅਕਾਲੀ ਪਤ੍ਰਕਾ ਪ੍ਰਧਾਨ ਆਦਮਪੁਰ, ਕੰਵਰਪਾਲ ਸਿੰਘ ਕਾਹਲੋ ਜਾਗਰਣ ਪ੍ਰਧਾਨ ਭੋਗਪੁਰ, ਭਜਨ ਸਿੰਘ ਧੀਰਪੁਰ ਅਜੀਤ ਪ੍ਰਧਾਨ ਕਰਤਾਰਪੁਰ, ਦਿਲਬਾਗ ਸੱਲ੍ਹਣ ਨਿਊਜ 22 ਟੀਵੀ ਪ੍ਰਧਾਨ ਲਾਂਬੜਾ, ਸੰਦੀਪ ਵਿਰਦੀ ਦੋਆਬਾ ਨਿਊਜ ਪ੍ਰਧਾਨ ਕਿਸ਼ਨਗੜ੍ਹ, ਸੁਰਿੰਦਰ ਕੁਮਾਰ ਛਾਬੜਾ ਜਗਬਾਣੀ ਪ੍ਰਧਾਨ ਨਕੋਦਰ, ਸੁਖਦੀਪ ਸਿੰਘ ਅਜੀਤ ਸ਼ਾਹਕੋਟ ਪ੍ਰਧਾਨ, ਰਾਜ ਕੁਮਾਰ ਨੰਗਲ ਲਿਵਿੰਗ ਨਿਊਜ ਟੀਵੀ ਪ੍ਰਧਾਨ ਫਿਲੌਰ, ਮੁਨੀਸ਼ ਬਾਵਾ ਪੀ ਟੀ ਸੀ ਨਿਊਜ ਪ੍ਰਧਾਨ ਗੁਰਾਇਆ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਜਲੰਧਰ ਛਾਉਣੀ ਦੇ ਪ੍ਰਧਾਨ ਜੋਗਿੰਦਰ ਸਿੰਘ ਟੀਟੂ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਸੰਜੇ ਨਾਗਪਾਲ, ਰਾਹੁਲ ਨਾਗਪਾਲ, ਡਾ. ਅਵਨੀਤ ਸਿੰਘ ਸਭਰਵਾਲ, ਹਰਦੀਪ ਸਿੰਘ, ਜਤਿੰਦਰ ਸਿੰਘ ਰਾਜੂ, ਅਵਤਾਰ ਸਿੰਘ ਕਮਾਂਡੋ, ਹਰਜੀਤ ਸਿੰਘ ਪੱਪੂ, ਜਸਪ੍ਰੀਤ ਸਿੰਘ ਰਾਜਾ, ਅਵਤਾਰ ਸਿੰਘ ਮਹਾਜਨ, ਨਿਰਵੈਰ ਸਿੰਘ, ਦਲੇਰ ਸਿੰਘ, ਅਨਿਲ ਚੌਹਾਨ, ਨਿਖਿਲ ਵਧਵਾ, ਜਗਮੋਹਨ ਵਰਮਾ, ਓਮ ਪ੍ਰਕਾਸ਼ ਮੱਕੜ, ਸਰਵਪ੍ਰੀਤ ਸਿੰਘ ਸੈਵੀ, ਵਿਕਾਸ ਕਯਸ਼ਪ ਜੱਗੂ ਆਦਿ ਵੱਡੀ ਗਿਣਤੀ ਸ਼ਾਮਲ ਸਨ।

No comments:
Post a Comment