ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ
ਜਲੰਧਰ/ਚੰਡੀਗ੍ਹੜ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਸਟੇਟ ਚੰਡੀਗੜ੍ਹ ਦੀ ਟੀਮ ਵੱਲੋਂ ਬਾਲ ਦਿਵਸ ਸੈਕਟਰ 32 ਏ ਚੰਡੀਗੜ੍ਹ ਵਿਖੇ ਸਰਬਜੀਤ ਕੌਰ ਸੈਣੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਮੈਡੀਕਲ ਸੈੱਲ ਡਾਕਟਰ ਅਸ਼ਵਨੀ ਕੁਮਾਰ ਸੇਠੀ ਅਤੇ ਬਲਵੰਤ ਸਿੰਘ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਲੱਗਭਗ 15 ਬੱਚਿਆਂ ਨੂੰ ਬਾਲ ਦਿਵਸ ਮੌਕੇ ਤੇ ਮੈਡਲ, ਪੈੱਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੰਸਥਾ ਵੱਲੋਂ ਬੱਚਿਆਂ ਨੂੰ ਚੌਕਲੇਟ ਅਤੇ ਬਾਲ ਪੁਸਤਕਾਂ ਵੀ ਵੰਡੀਆਂ ਗਈਆਂ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 14 ਨਬੰਵਰ ਬਾਲ ਦਿਵਸ ਦੇ ਰੂਪ ਵਿੱਚ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹਨ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜਗਦੇਵ ਪ੍ਰਧਾਨ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ, ਪ੍ਰਿੰਸ ਸ਼ਾਹ ਚੇਅਰਮੈਨ, ਇਕਬਾਲ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ, ਸੀਮਾ ਰਾਣੀ ਉਪ ਚੇਅਰਮੈਨ, ਮਾਂਡਵੀ ਸਿੰਘ ਉਪ ਪ੍ਰਧਾਨ, ਰੀਚਾ ਰਾਣੀ ਕੁਮਾਰ ਉਪ ਪ੍ਰਧਾਨ, ਨਾਰੇਸ ਕੁਮਾਰੀ, ਨਾਰੇਸ ਲਤਾ ਮੋਗੀਂਆ, ਪ੍ਰੇਮ ਲਤਾ ਸੈਣੀ,ਸੁਚਿਤਾ, ਰਾਜੇਸ਼ ਕੁਮਾਰੀ, ਮੋਨਿਕਾ ਸੂਦ, ਵਿਮਲਾ ਗੁਗਲਾਨੀ, ਪੂਨਮ ਅਰੋੜਾ, ਸੁਨੀਤਾ ਰਾਣੀ, ਨਿਸ਼ਾ ਮਲਹੋਤਰਾ, ਗੁਰਕੀਰਤ ਸਿੰਘ ਖੇੜਾ ਕੋ-ਆਰਡੀਨੇਟਰ , ਮਨਦੀਪ ਕੌਰ, ਪ੍ਰੀਤਾ ਦੇਵੀ, ਜਸਪ੍ਰੀਤ ਕੌਰ ਸਲਾਹਕਾਰ, ਮਿਨਾਕਸ਼ੀ ਸ਼ਰਮਾ, ਸਰਬਜੀਤ ਕੌਰ ਅਤੇ ਪਰਮਿੰਦਰ ਕੌਰ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿਚ ਸਰਬਜੀਤ ਕੌਰ ਸੈਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

No comments:
Post a Comment