ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਫ੍ਰੀ ਦਿੱਤੀਆਂ, 70 ਮਰੀਜ਼ਾਂ ਦੀ ਆਪਰੇਸ਼ਨ ਵਾਸਤੇ ਹੋਈ ਚੋਣ
ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ 70 ਮਰੀਜ਼ਾਂ ਦੇ ਹੋਣ ਫ੍ਰੀ ਅੱਖਾਂ ਦੇ ਆਪਰੇਸ਼ਨ
ਆਦਮਪੁਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਸਵ. ਸੰਤੋਖ ਸਿੰਘ ਰਾਏ, ਸ. ਰਣਜੀਤ ਸਿੰਘ ਰਾਏ ਅਤੇ ਬੀਬੀ ਸੁਰਜੀਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿੱਤ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਅਤੇ ਫ੍ਰੀ ਮੈਡੀਕਲ ਚੈਅਕੱਪ ਕੈਂਪ ਪਿੰਡ ਮਾਣਕਰਾਏ (ਆਦਮਪੁਰ) ਦੇ ਸਰਕਾਰੀ ਐਲੀਮੈਂਨਟਰੀ ਸਕੂਲ ਵਿਖੇ ਲਾਇਨਜ਼ ਆਈ ਹਸਪਤਾਲ ਚੇਰੀਟੇਬਲ ਸੋਸਾਇਟੀ ਆਦਮਪੁਰ ਦੀ ਵਿਸ਼ੇਸ਼ ਦੇਖਰੇਖ ਹੇਠ ਅਤੇ ਮਨੁੱਖੀ ਸਰੀਰ ਦਾ ਫ੍ਰੀ ਚੈਅਕੱਪ ਕੈਂਪ ਮਿਗਲਾਨੀ ਹਸਪਤਾਲ ਆਦਮਪੁਰ ਵਲੋਂ ਜੋ੍ਹਨ ਚੇਅਰਮੈਨ ਲਾਇਨਜ਼ ਕਲੱਬ ਆਦਮਪੁਰ ਰਾਜ ਕੁਮਾਰ ਪਾਲ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਵਿਸ਼ੇਸ਼ ਮਹਿਮਾਨ ਡੀ.ਐਸ.ਪੀ ਗੋਪਾਲ ਸਿੰਘ ਅਤੇ ਡਾ. ਪਵਨ ਕੁਮਾਰ ਮਿਗਲਾਨੀ ਨੇ ਸ਼ਿਰਕਤ ਕਰਦੇ ਹੋਏ ਰੀਬਨ ਕੱਟ ਕੇ ਕੈਂਪ ਦੀ ਅਰੰਭਤਾ ਕੀਤੀ। ਇਸ ਮੌਕੇ ਤੇ ਲਾਇਨਜ਼ ਕਲੱਬ ਦੇ ਜੋ੍ਹਨ ਚੇਅਰਮੈਨ ਰਾਜ ਕੁਮਾਰ ਪਾਲ, ਚੇਅਰਮੈਨ ਦਸ਼ਵਿੰਦਰ ਕੁਮਾਰ ਚਾਂਦ, ਪ੍ਰਧਾਨ ਵਿਨੋਧ ਟੰਡਨ, ਅਮਰਜੀਤ ਸਿੰਘ ਭੋਗਪੁਰੀਆ, ਰਾਕੇਸ਼ ਚੋਡਾ, ਰਘੁਵੀਰ ਸਿੰਘ, ਰਜਿੰਦਰ ਪ੍ਰਸ਼ਾਦ ਅਤੇ ਸਾਥੀਆਂ ਨੇ ਵਿਧਾਇਕ ਸੁਖਵਿੰਦਰ ਕੌਟਲੀ ਅਤੇ ਗੋਪਾਲ ਸਿੰਘ ਡੀ.ਐਸ.ਪੀ ਦਾ ਸਿਰੇਪਾਉ ਭੇਟ ਕਰਦੇ ਹੋਏ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਅੱਖਾਂ ਦੇ ਕੈਂਪ ਵਿੱਚ ਜਿਥੇ 340 ਮਰੀਜ਼ਾਂ ਦਾ ਫ੍ਰੀ ਚੈਅਕੱਪ ਅਤੇ 70 ਮਰੀਜ਼ਾਂ ਦੀ ਚੋਣ ਆਪ੍ਰੇਸ਼ਨ ਵਾਸਤੇ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਉਥੇ ਮਿਗਲਾਨੀ ਹਸਪਤਾਲ ਦੇ ਮੁੱਖੀ ਡਾ. ਪਵਨ ਕੁਮਾਰ ਮਿਗਲਾਨੀ ਵਲੋਂ ਲਗਾਏ ਫ੍ਰੀ ਮੈਡੀਕਲ ਕੈਂਪ 85 ਮਰੀਜ਼ਾਂ ਦਾ ਫ੍ਰੀ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਸ਼੍ਰੀ ਰਾਜ ਕੁਮਾਰ ਪਾਲ ਨੇ ਦਸਿਆ ਕਿ ਇਹ ਅੱਖਾਂ ਦੇ ਆਪਰੇਸ਼ਨ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਕੀਤੇ ਜਾਣਗੇ। ਅੱਜ 340 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇੰਨਾਂ ਸਰਜਨ ਡਾ. ਅਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਿੱਚ ਰਾਹੁੱਲ, ਜਗਜੋਤ ਕੌਰ, ਪ੍ਰਵੀਨ ਵਲੋਂ ਕੀਤਾ ਗਿਆ ਅਤੇ ਫ੍ਰੀ ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦਾ ਮੁਆਇੰਨਾਂ ਮਿਗਲਾਨੀ ਹਸਪਤਾਲ ਤੋਂ ਡਾ. ਨਿਤਿਨ, ਐਮਰਜੈਂਸੀ ਸਟਾਫ ਤੋਂ ਸੋਨੂੰ ਵਲੋਂ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਦੇ ਸ਼ੂਗਰ, ਬੀ.ਪੀ ਟੈਸਟ ਵੀ ਫ੍ਰੀ ਕੀਤੇ ਗਏ। ਸ਼੍ਰੀ ਰਾਜ ਕੁਮਾਰ ਪਾਲ ਨੇ ਦਸਿਆ ਕਿ ਇਹ ਕੈਂਪ ਐਨ.ਆਰ.ਆਈ ਪਰਮਜੀਤ ਸਿੰਘ ਰਾਏ, ਬੀਬੀ ਮਨਜੀਤ ਕੌਰ ਰਾਏ, ਕਮਲਜੀਤ ਸਿੰਘ ਰਾਏ, ਮਨਜੀਤ ਸਿੰਘ ਰਾਏ, ਜਸਵਿੰਦਰ ਕੌਰ ਰਾਏ, ਦੀਪਕ ਸਿੰਘ ਰਾਏ, ਹਰਪ੍ਰੀਤ ਕੌਰ ਰਾਏ, ਗੁਰਦੇਵ ਕੌਰ ਰਾਏ, ਵਰਿੰਦਰ ਕੌਰ ਢਿੱਲੋਂ, ਵਿਕਰਮ ਸਿੰਘ ਢਿੱਲੋ, ਤੀਰਥ ਸਿੰਘ ਰਾਏ ਦੇ ਸਮੂਹ ਪਰਿਵਾਰ ਵਲੋਂ ਉਨ੍ਹਾਂ ਦੇ ਸਤਿਕਾਰਯੋਗ ਬਜ਼ੁਰਗ ਸਵ. ਸੰਤੋਖ ਸਿੰਘ ਰਾਏ, ਸ. ਰਣਜੀਤ ਸਿੰਘ ਰਾਏ ਅਤੇ ਬੀਬੀ ਸੁਰਜੀਤ ਕੌਰ ਦੀ ਨਿੱਘੀ ਯਾਦ ਵਿੱਚ ਲਗਾਇਆ ਗਿਆ ਹੈ। ਜੋ ਕਿ ਪਿਛਲੇ ਸਾਲ ਵੀ ਸਮੂਹ ਤੀਰਥ ਸਿੰਘ ਰਾਏ, ਪਿੰਡ ਵਾਸੀਆਂ, ਗਾ੍ਰਮ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ।

No comments:
Post a Comment