ਮੁਕੰਦਪੁਰ ਅੰਦਰ ਮਨੁੱਖੀ ਅਧਿਕਾਰ ਮੰਚ ਵਲੋਂ ਕੀਤੀਆਂ ਨਵੀਆ ਨਿਯੁਕਤੀਆ
ਸ਼ਹੀਦ ਭਗਤ ਸਿੰਘ ਨਗਰ 10 ਨਵੰਬਰ (ਬਿਊਰੌ)- ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਬਲਾਕ ਮੁਕੰਦਪੁਰ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ ਅਨੀਤਾ ਗੋਤਮ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ, ਸਰਪ੍ਰਸਤ ਡਾ ਰਾਮਜੀ ਲਾਲ,ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਹਲੋਂ,ਚੇਅਰਮੈਨ ਐਂਟੀ ਕ੍ਰਾਈਮ ਸੈੱਲ ਅਵਤਾਰ ਸਿੰਘ ਸੰਧੂ,ਪਰਸਨਲ ਸੈਕਟਰੀ ਹੁਸਨ ਲਾਲ ਸੂੰਢ, ਚੇਅਰਮੈਨ ਗੁਰਕੀਰਤ ਸਿੰਘ ਖੇੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇਸ਼ ਦੀਆਂ ਤੇਈ ਸਟੇਟਾਂ ਅੰਦਰ ਆਪਣੀਆਂ ਬਾਖੂਬੀ ਸੇਵਾਵਾਂ ਨਿਭਾ ਰਹੀ ਹੈ ਤੇ ਇਹ ਮੰਚ ਸਭ ਤੋਂ ਪੁਰਾਣੀ ਤੇ ਵੱਡੀ ਮੰਚ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਇਕ ਗੈਰ ਰਾਜਨੀਤਿਕ ਮੰਚ ਹੈ ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜੇਕਰ ਕਿਸੇ ਵਿਅਕਤੀ ਨਾਲ ਵੀ ਕੋਈ ਧੱਕਾ ਹੁੰਦਾ ਹੈ ਤਾਂ ਉਹ ਮੰਚ ਦੇ ਕਿਸੇ ਅਹੁਦੇਦਾਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੰਚ ਦਾ ਕੈਲੰਡਰ ਤੇ ਡੇਅਰੀ 9 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇ ਜਿਨ੍ਹਾਂ ਅਹੁਦੇਦਾਰਾਂ ਦੇ ਕਾਰਡ ਦੀ ਤਰੀਕ ਲੰਘ ਚੁੱਕੀ ਹੈ ਉਹ ਕਿਰਪਾ ਕਰਕੇ ਆਪਣੇ ਕਾਰਡ ਰੀਨਿਊ ਕਰਵਾਓ। ਇਸ ਮੌਕੇ ਸਰਪ੍ਰਸਤ ਡਾ ਰਾਮਜੀ ਲਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਹਲੋਂ, ਚੇਅਰਮੈਨ ਅਵਤਾਰ ਸਿੰਘ ਸੰਧੂ, ਬਲਾਕ ਪ੍ਰਧਾਨ ਅਨੀਤਾ ਗੌਤਮ ਨੇ ਵੀ ਸਬੋਧਨ ਕੀਤਾ। ਕੋਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਵੱਲੋਂ ਮਕੰਦਪੁਰ ਅੰਦਰ ਨਵੇ ਬਣੇ ਅਹੁਦੇਦਾਰਾ ਨੂੰ ਕਾਰਡ ਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ ਕੌਰ ਨਵਾਂਸ਼ਹਿਰ,ਰੁਪਿੰਦਰ ਕੌਰ,ਰਣਜੀਤਾ ਕੁਮਾਰ,ਨਰਿੰਦਰ ਕੌਰ,ਸਰਵਣ ਸਿੰਘ ਛੋਕਰ,ਮਨਜੀਤ ਕੌਰ,ਸ਼ੁਭਾਸ ਚੰਦਰ ਮਹੇ,ਖੁਸ਼ਵੰਤ ਰਾਏ,ਸਤਿੰਦਰ ਸਿੰਘ,ਰਵੀ ਕੁਮਾਰ,ਪ੍ਰਦੀਪ ਕੁਮਾਰ,ਕੁਲਵੀਰ ਕੌਰ,ਰਵਿੰਦਰ ਕੌਰ ਨਵਾਂਸ਼ਹਿਰ ਆਦਿ ਹਾਜਰ ਸਨ।

No comments:
Post a Comment