ਚੰਡੀਗੜ (ਪ੍ਰੀਤਮ ਲੁਧਿਆਣਵੀ) 12 ਅਪ੍ਰੈਲ, 2022 : ‘ਤਾਰੂ ਸਿੰਘਾ ਦੱਸ ਬੋਲਕੇ ਈਨ ਮੰਨਣੀ ਜਾਂ ਖੋਪੜੀ ਲਹਾਉਣੀ’ ਰੌਂਗਟੇ ਖੜੇ ਕਰ ਦੇਣ ਵਾਲਾ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸ਼ਬਦ ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਨਾਮਵਰ ਗਾਇਕ ਕੁਲਵੰਤ ਅਮਲਾਲਾ ਦੀ ਅਵਾਜ਼ ਵਿਚ ਰਿਕਾਰਡ ਰਿਲੀਜ਼ ਕੀਤਾ ਗਿਆ। ਸੂਰਬੀਰ ਯੌਧਿਆਂ ਦੀ ਲਾਸਾਨੀ ਸ਼ਹਾਦਤ ਨੂੰ ਬਿਆਨਦੇ ਇਸ ਧਾਰਮਿਕ ਗੀਤ ਦੀ ਪੇਸ਼ਕਸ਼ ਰਾਜੂ ਨਾਹਰ ਤੇ ਲੱਖੀ ਬਨੂੜ ਦੀ ਹੈ। ਵਿਸਾਖੀ ਦੇ ਮੌਕੇ ’ਤੇ ਜਸ਼ਨ ਐਨ ਰਿਕਾਰਡ ਕੰਪਨੀ ਦੁਆਰਾ ਰਿਲੀਜ ਕੀਤੇ ਗਏ ਤੇ ਕੁਲਵੰਤ ਅਮਲਾਲਾ ਦੀ ਬੁਲੰਦ ਅਵਾਜ਼ ਵਿੱਚ ਰਿਕਾਰਡ ਇਸ ਸ਼ਬਦ ਨੂੰ ਕਲਮਬੱਧ ਕੀਤਾ ਹੈ ਸਵ: ਗੀਤਕਾਰ ਹਰੀ ਕੰਡਾਲੇ ਵਾਲੇ ਨੇ ਅਤੇ ਇਸਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਐਸ ਬੀ ਮਿਊਜਿਕ ਨੇ, ਜਦਕਿ ਇਸਦਾ ਵੀਡੀਓ ਤਿਆਰ ਕੀਤਾ ਹੈ ਰਾਜੇਸ਼ ਜਾਂਸਲਾ ਨੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਪ੍ਰਸਿੱਧ ਗੀਤਕਾਰ /ਪੱਤਰਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਮੁਹਾਲੀ ’ਚ ਪੈਂਦੇ ਮਹਾਨ ਅਜਾਇਬ ਘਰ ਬਲੌਂਗੀ ਅਤੇ ਪਿੰਡ ਅਮਲਾਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਕੀਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਪਰਵਿੰਦਰ ਸਿੰਘ ਅਤੇ ਪ੍ਰੀਤਮ ਲੁਧਿਆਣਵੀ ਦਾ ਵਿਸ਼ੇਸ ਯੋਗਦਾਨ ਰਿਹਾ ਹੈ। ਉਮੀਦ ਹੈ ਕਿ ਟੀਮ ਵੱਲੋਂ ਇਸ ਸ਼ਬਦ ਦੇ ਕੀਤੇ ਗਏ ਉਪਰਾਲੇ ਨੂੰ ਸਿੱਖ ਸੰਗਤਾਂ ਪ੍ਰਵਾਨ ਕਰਨਗੀਆਂ।

No comments:
Post a Comment