Tuesday, 26 April 2022

ਥਾਣਾ ਆਦਮਪੁਰ ਬਤੌਰ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਅਹੁਦਾ ਸੰਭਾਲਿਆ

ਆਦਮਪੁਰ, 24 ਅਪ੍ਰੈਲ (ਬਲਬੀਰਕਰਮ)- ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਥਾਣਾ ਆਦਮਪੁਰ 'ਚ ਬਤੌਰ ਐਸ ਐੱਚ ਓ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲਸ ਆਮ ਲੋਕਾਂ ਦੀ ਸੁਰੱਖਿਅਤਾ ਲਈ ਹਰ ਸਮੇਂ ਵਚਨਬੱਧ ਰਹੇਗੀ। ਥਾਣਾ ਮੁਖੀ ਬਲਵਿੰਦਰ ਜੌੜਾ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਵਿਸ਼ੇਸ਼ ਸੈੱਲ ਕਾਇਮ ਹੋਵੇਗਾ ਜਿਸ ਵਿੱਚ ਤਜਰਬੇਕਾਰ ਪੁਲਿਸ ਅਧਿਕਾਰੀ ਬਿਨਾਂ ਵਜ੍ਹਾਂ ਲੜਾਈ ਝਗੜਿਆਂ ਦੇ ਮਾਮਲੇ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਨਿਪਟਾਰੇ ਨੂੰ ਤਰਜ਼ੀਹ ਦੇਣਗੇ| ਦੂਸਰੇ ਪਾਸੇ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ, ਨਜਾਇਜ ਮਾਇਨਿੰਗ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਹੋਵੇਗਾ। ਬਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਸਰਕਾਰ ਦੀ ਨੀਤੀ ਅਨੁਸਾਰ ਪੁਲਸ ਤੇ ਪਬਲਿਕ ਦਰਮਿਆਨ ਪਏ ਪਾੜੇ ਨੂੰ ਦੂਰ ਕਰਕੇ ਇੱਕ ਚੰਗੇ ਮਾਹੌਲ ਦੀ ਸਿਰਜਣਾ ਨੂੰ ਪਹਿਲ ਦਿੱਤੀ ਜਾਵੇਗੀ।

No comments:

Post a Comment