Friday, 22 April 2022

ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਵਿਖੇ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ



ਜਲੰਧਰ (ਅਮਰਜੀਤ ਸਿੰਘ)- ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ ਅਤੇ ਅਸਿਸਟੈਂਟ ਡਾਇਰੈਕਟਰ ਰੈਵ. ਫਾਦਰ ਵਿਲੀਅਮ ਜੀ ਦੀ ਅਗਵਾਈ ਅਧੀਨ ਐਨ.ਐੱਸ.ਐੱਸ, ਇੰਨਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ), ਵੱਖ-ਵੱਖ ਵਿਭਾਗਾਂ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਮੌਕੇ ਐਨ.ਐੱਸ.ਐੱਸ ਵਿੰਗ ਅਤੇ ਫੈਕਲਟੀ ਆਫ਼ ਲੈਂਗੂਏਜ ਨੇ ਦਰਖਤਾਂ ਦੇ ਬੂਟੇ ਲਗਾ ਕੇ ਕੁਦਰਤ ਪ੍ਰਤੀ ਵਫ਼ਾਦਾਰ ਰਹਿਣ ਦਾ ਸੰਕਲਪ ਲਿਆ। ਐਨ.ਐੱਸ.ਐੱਸ. ਵਿੰਗ ਦੇ ਮੁਖੀ ਕਰਨਵੀਰ ਦੀ ਅਗਵਾਹੀ ਅਧੀਨ ਵਲੰਟੀਅਰਾਂ ਨੇ ਧਰਤੀ ਨੂੰ ਸਵਚ ਬਣਾਉਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਸੰਬੰਧੀ  ਗੁਰੂ ਗੋਬਿੰਦ ਸਿੰਘ ਐਵਿਨਿਊ ਵਿਖੇ ਇਕ ਰੈਲੀ ਵੀ ਕੱਢੀ ਗਈ। ਇਸ ਤੋਂ ਇਲਾਵਾ  ਇੰਨਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਦੇ ਮੁਖੀ ਡਾ. ਪੂਜਾ ਗਾਬਾ, ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ ਨਵੋਦਿਤਾ, ਸਹਾਇਕ ਪ੍ਰੋਫੈਸਰ ਮਨਵੀਤ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਪੀ.ਪੀ.ਟੀ. ਪ੍ਰੈਜ਼ਨਟੇਸ਼ਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਅਲੂਮਨੀ ਵਿਦਿਆਰਥੀ ਅਨੂੰਜ ਅਤੇ ਜੋਤੀ ਤਿਰਕੇ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿਚ ਵਿਦਿਆਰਥਣ ਤਨਵੀ ਨੇ ਪਹਿਲਾ, ਤਮੰਨਾ ਨੇ ਦੂਜਾ ਅਤੇ ਰੋਹਿਤ ਤੇ ਅਕਾਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਵਿਭਾਗ ਦੇ ਮੁਖੀ ਕਪਿਲ ਜੈਰਥ ਦੀ ਅਗਵਾਹੀ ਹੇਠ ਅੰਤਰਰਾਸ਼ਟਰੀ ਧਰਤੀ ਦਿਵਸ ਮੌਕੇ ਨਵੇਂ ਬੋਟੈਨੀਕਲ ਗਾਰਡਨ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਦੀ ਈ-ਵੋਰੀਅਰ ਟੀਮ ਦਾ ਗਠਨ ਕੀਤਾ ਗਿਆ। ਇਹ ਟੀਮ ਕਾਲਜ ਵਿਚ ਊਰਜਾ ਦੇ ਬਚਾਵ, ਕਾਲਜ ਨੂੰ ਪਲਾਸਟਿਕ ਫ੍ਰੀ ਕੈਂਪ ਬਣਾਉਣ ਅਤੇ ਧਰਤੀ ਦੀ ਸੁਰੱਖਿਆ ਸੰਬੰਧੀ ਹਮੇਸ਼ਾ ਵਚਨਬੱਧ ਰਹੇਗੀ। ਕੰਪਿਊਟਰ ਵਿਭਾਗ ਦੇ ਮੁਖੀ ਜੈਸੀ ਜੂਲੀਅਨ ਦੀ ਅਗਵਾਹੀ ਅਧੀਨ ਵਿਦਿਆਰਥੀਆਂ ਲਈ ਇਲੈਕਟ੍ਰੋਨਿਕ ਵੈਸਟ ਮੈਟੀਰੀਅਲ ਤੋਂ ਧਰਤੀ ਦੀ ਸੰਭਾਲ ਸੰਬੰਧੀ ਲੈਕਚਰ ਕਰਵਾਇਆ ਗਿਆ। ਇਸ ਤਰਾ ਵਿਭਾਗਾਂ ਵੱਲੋਂ ਵੱਖ- ਵੱਖ ਪ੍ਰੋਗਰਾਮ ਉਲੀਕ ਕੇ ਕੁਦਰਤ ਪ੍ਰਤੀ ਵਫ਼ਾਦਾਰ ਰਹਿਣ ਦਾ ਸੰਕਲਪ ਲਿਆ । ਇਸ ਮੌਕੇ ਕਾਲਜ ਦੀ ਮੈਨੇਜਮੈਂਟ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੂਟੇ ਅਤੇ ਜੂਟ ਬੈਗ ਵੀ ਵੰਡੇ ਗਏ। ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਅਸਿਸਟੈਂਟ ਡਾਇਰੈਕਟਰ ਰੈਵ. ਫਾਦਰ ਵਿਲੀਅਮ ਸਹੋਤਾ ਜੀ, ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ, ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ ਸੁਨੀਲ ਕੁਮਾਰ, ਰੈਵ. ਸਿਸਟਰ ਪ੍ਰੇਮਾ ਅਤੇ ਰੈਵ. ਸਿਸਟਰ ਰੀਟਾ ਜੀ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਵੱਖ ਵਿਭਾਗਾਂ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਦੀ ਪ੍ਰਸੰਸਾ ਕਰਦੇ ਹੋਏ ਇਹ ਭਰੋਸਾ ਦਿੱਤਾ ਕਿ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਹਮੇਸ਼ਾ ਕੁਦਰਤ, ਸਮਾਜ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਚਨਬੱਧ ਹੈ।

No comments:

Post a Comment