Saturday, 16 April 2022

ਸੁਦੇਸ਼ ਸਿੰਘ ਖੁਰਦਪੁਰ ਵਲੋਂ ਸਕੂਲ ਨੂੰ ਪੱਖੇ, ਵੱਡੀਆਂ ਲਾਈਟਾਂ ਅਤੇ ਨਕਦੀ ਦਾਨ

ਆਦਮਪੁਰ (ਹੇਮਰਾਜ ਵਰਮਾ)- ਐੱਨ.ਆਰ.ਆਈ ਸੁਦੇਸ਼ ਸਿੰਘ ਅਟਵਾਲ (ਯੂ.ਐੱਸ.ਏ) ਪਿੰਡ ਖੁਰਦਪੁਰ ਵਲੋਂ "ਸ਼ਹੀਦ ਬਲਵੰਤ ਸਿੰਘ, ਰੰਗਾ ਸਿੰਘ ਸਰਕਾਰੀ ਕੰਨਿਆ ਸਕੂਲ ਖੁਰਦਪੁਰ" ਨੂੰ ਵਿਦਿਆਰਥਣਾਂ ਦੀ ਸਹੂਲਤ ਲਈ 10 ਪੱਖੇ ਅਤੇ ਪਾਣੀ ਵਾਲੀ ਮੋਟਰ ਦੀ ਰਿਪੇਅਰ ਲਈ 5,000/- ਰੁਪਏ ਨਕਦ ਦਾਨ ਕੀਤੇ। ਇਸ ਤੋਂ ਪਹਿਲਾਂ ਇਸੇ ਸਕੂਲ ਦੀ ਗਰਾਊਂਡ ਵਿੱਚ ਪਿੰਡ ਦੇ ਨੌਜਵਾਨਾਂ ਦੀ ਦੇਰ ਸ਼ਾਮ ਤੱਕ ਫੁੱਟਬਾਲ ਖੇਡਣ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਸ: ਸੁਦੇਸ਼ ਸਿੰਘ ਵਲੋਂ ਗਰਾਊਂਡ ਦੇ ਚਾਰ-ਚੁਫੇਰੇ ਵੱਡੀਆਂ (ਸਟੇਡੀਅਮ) ਲਾਈਟਾਂ ਲਗਵਾ ਕੇ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ। 
ਜ਼ਿਕਰਯੋਗ ਹੈ ਕਿ ਪਿੰਡ ਖੁਰਦਪੁਰ ਦਾ ਇਹ ਕੰਨਿਆ ਹਾਈ ਸਕੂਲ ਸ: ਸੁਦੇਸ਼ ਸਿੰਘ ਖੁਰਦਪੁਰ ਦੇ ਪਿਤਾ ਜੀ ਸ: ਲਛਮਣ ਸਿੰਘ ਕੈਨੇਡੀਅਨ ਨੇ ਹੀ ਬਣਾਇਆ ਸੀ। ਸ: ਲਛਮਣ ਸਿੰਘ ਕੈਨੇਡੀਅਨ ਨੇ ਲੜਕੀਆਂ ਨੂੰ ਸਿੱਖਿਆ ਦੇਣ ਦੇ ਮਕਸਦ ਨਾਲ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਹਾਈ ਸਕੂਲ ਚਲਾਉਣਾ ਸ਼ੁਰੂ ਕੀਤਾ ਸੀ। ਫਿਰ ਉਨ੍ਹਾਂ ਨੇ ਸੰਨ 1948 ਵਿੱਚ ਇਸ ਸਕੂਲ ਦੀ ਇਮਾਰਤ ਬਣਾਉਣੀ ਸ਼ੁਰੂ ਕੀਤੀ ਸੀ ਅਤੇ 1962 ਵਿੱਚ ਇਹ ਸਕੂਲ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ, ਜੋ ਹੁਣ "ਸ਼ਹੀਦ ਬਲਵੰਤ ਸਿੰਘ ਰੰਗਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਰਦਪੁਰ" ਦੇ ਨਾਮ 'ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। 
ਸ: ਸੁਦੇਸ਼ ਸਿੰਘ ਹੋਰ ਸਮਾਜ ਸੇਵਾ ਦੇ ਨਾਲ-ਨਾਲ ਇਸ ਸਕੂਲ ਨੂੰ ਵੀ ਸਮੇਂ-ਸਮੇਂ 'ਤੇ ਲੋੜ ਮੁਤਾਬਿਕ ਲੱਖਾਂ ਰੁਪਏ ਦਾਨ ਕਰ ਚੁੱਕੇ ਹਨ ਅਤੇ ਕਰਦੇ ਰਹਿੰਦੇ ਹਨ। ਮੈਂ ਸਮੂਹ ਸਕੂਲ ਸਟਾਫ ਅਤੇ ਵਿਦਿਆਰਥਣਾਂ ਦੇ ਮਾਪਿਆਂ ਵਲੋਂ ਸ: ਸੁਦੇਸ਼ ਸਿੰਘ ਜੀ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ। ਇਸ ਮੌਕੇ ਸਰਪੰਚ ਗੁਲਜ਼ਾਰ ਰਾਮ ਖੁਰਦਪੁਰ, ਸਮਾਜ ਸੇਵਕ ਅਮਰਜੀਤ ਸਿੰਘ ਅਟਵਾਲ, ਸੁਖਪਾਲ ਫੌਜੀ, ਮੰਗਤ ਲਾਲ, ਮਹਿੰਦਰ ਸਿੰਘ, ਨਿਰੰਕਾਰ ਸਿੰਘ, ਗੁਰਦਿਆਲ ਸਿੰਘ ਰਾਏ, ਮਨਜੀਤ ਸਿੰਘ, ਜਰਨੈਲ ਸਿੰਘ, ਜੁਗਲ ਕਿਸ਼ੋਰ, ਮਾਸਟਰ ਸੁਨੀਲ ਕੁਮਾਰ, ਮਾਸਟਰ ਰੇਸ਼ਮ ਸਿੰਘ ਤੇ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ।
  

No comments:

Post a Comment