ਸਰਪੰਚ ਸੁਖਵਿੰਦਰ ਸਿੰਘ ਕਾਲਾ ਨੇ ਕੱਟਿਆ ਕੇਕ, ਪਿੰਡ ਵਾਸੀ ਵੱਡੀ ਗਿਣਤੀ ਵਿੱਚ ਪੁੱਜੇ
ਫਗਵਾੜਾ 15 ਅਪ੍ਰੈਲ (ਹਰੀਸ਼ ਭੰਡਾਰੀ)- ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਮੌਕੇ ਫਗਵਾੜਾ ਲਾਗਲੇ ਪਿੰਡ ਮਹੇੜੂ ਦੇ ਅੰਬੇਡਕਰ ਭਵਨ ਵਿਖੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਬਾਬਾ ਸਾਹਿਬ ਦਾ 130ਵਾਂ ਜਨਮ ਦਿਵਸ ਮਨਾਇਆ। ਇਸ ਮੌਕੇ ਪਿੰਡ ਮਹੇੜੂ ਦੇ ਮੌਜੂਦਾ ਸਰਪੰਚ ਸ੍. ਸੁਖਵਿੰਦਰ ਸਿੰਘ ਕਾਲਾ ਨੇ ਕੇਕ ਕੱਟਿਆ ਅਤੇ ਇਸ ਮੌਕੇ ਪੂਰਾ ਹੀ ਪਿੰਡ ਮਹੇੜੂ "ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤੇ ਅਤੇ ਪਿੰਡ ਦੀਆਂ ਔਰਤਾਂ, ਧੀਆਂ-ਭੈਣਾਂ ਨੇ ਬਾਬਾ ਸਾਹਿਬ ਦੇ ਮਿਸ਼ਨਰੀ ਗੀਤ ਵੀ ਗਾਏ। ਇਸ ਮੌਕੇ ਪਿੰਡ ਮਹੇਤੂ ਦੇ ਮੌਜੂਦਾ ਸਰਪੰਚ ਸ੍. ਸੁਖਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੀ ਵਿਚਾਰਧਾਰਾ ਤੋਂ ਚੱਲ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਪਿੰਡ ਦੇ ਨੌਜਵਾਨ ਤੀਰਥ ਸੰਧੂ ਨੇ ਬੋਲਦਿਆਂ ਕਿਹਾ ਕਿ ਸਾਨੂੰ ਨਸ਼ਿਆਂ ਦਾ ਤਿਆਗ ਕਰਕੇ ਬਾਬਾ ਸਾਹਿਬ ਦੇ ਸੰਕਲਪ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਉਚੇਰੀ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ।

No comments:
Post a Comment