ਜਲੰਧਰ, 2 ਦਸੰਬਰ (ਅਮਰਜੀਤ ਸਿੰਘ)- ਰਿਟਰਨਿੰਗ ਅਫ਼ਸਰ ਬਲਾਕ ਜਲੰਧਰ ਪੱਛਮੀ-ਕਮ-ਉਪ ਮੰਡਲ ਮੈਜਿਸਟ੍ਰੇਟ ਜਲੰਧਰ-2 ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਦੀ ਚੋਣ ਕਰਵਾਈ ਜਾਣੀ ਹੈ, ਜਿਸ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 4 ਦਸੰਬਰ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਜਾਂ ਉਸਦੇ ਤਜਵੀਜ਼ਕਰਤਾ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ ਉਨ੍ਹਾਂ (ਰਿਟਰਨਿੰਗ ਅਫ਼ਸਰ ਬਲਾਕ ਜਲੰਧਰ ਪੱਛਮੀ) ਨੂੰ ਕੋਰਟ ਰੂਮ, ਉਪ ਮੰਡਲ ਮੈਜਿਸਟ੍ਰੇਟ ਜਲੰਧਰ-2, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਦਫ਼ਤਰ ਵਿਖੇ ਪੰਚਾਇਤ ਸੰਮਤੀ ਜ਼ੋਨ ਅਠੋਲਾ (ਜਨਰਲ), ਭੀਖਾ ਨੰਗਲ (ਇਸਤਰੀ), ਬਿਧੀਪੁਰ (ਇਸਤਰੀ), ਬ੍ਰਹਮਪੁਰ (ਐਸ.ਸੀ.), ਚਿੱਟੀ (ਇਸਤਰੀ), ਧਾਲੀਵਾਲ (ਇਸਤਰੀ), ਫਤਿਹ ਜਲਾਲ (ਐਸ.ਸੀ.), ਗਿੱਲ (ਐਸ.ਸੀ. ਇਸਤਰੀ) ਅਤੇ ਗੋਨਾ ਚੱਕ (ਜਨਰਲ) ਲਈ ਸੌਂਪ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰ (ਨਾਇਬ ਤਹਿਸੀਲਦਾਰ ਜਲੰਧਰ-2) ਨੂੰ ਦਫ਼ਤਰ ਕਮਰਾ ਨੰ.7 ਕੋਰਟ ਰੂਮ ਤਹਿਸੀਲਦਾਰ, ਜਲੰਧਰ-2 ਵਿਖੇ ਪੰਚਾਇਤ ਸੰਮਤੀ ਜ਼ੋਨ ਕਾਹਲਵਾਂ (ਜਨਰਲ), ਖਹਿਰਾ ਮਾਝਾ (ਜਨਰਲ), ਕੁਰਾਲੀ (ਐਸ.ਸੀ.ਇਸਤਰੀ), ਲਾਂਬੜਾ (ਐਸ.ਸੀ.), ਮੰਡ (ਐਸ.ਸੀ. ਇਸਤਰੀ), ਰੰਧਾਵਾ ਮਸੰਦਾ (ਇਸਤਰੀ), ਸਰਾਏ ਖਾਸ (ਜਨਰਲ), ਤਾਜਪੁਰ (ਐਸ.ਸੀ.), ਵਡਾਲਾ (ਐਸ.ਸੀ. ਇਸਤਰੀ) ਅਤੇ ਵਰਿਆਣਾ (ਐਸ.ਸੀ.) ਲਈ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ ਸੌਂਪੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ (ਜਨਤਕ ਛੁੱਟੀ ਤੋਂ ਇਲਾਵਾ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਮਿਤੀ 4 ਦਸੰਬਰ 2025 ਤੱਕ ਹੀ ਸੌਂਪਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦੇ ਫਾਰਮ ਉਨ੍ਹਾਂ ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ https://sec.punjab.gov.in/en ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੋਰਟ ਰੂਮ, ਉਪ ਮੰਡਲ ਮੈਜਿਸਟ੍ਰੇਟ ਜਲੰਧਰ-2, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਦਫ਼ਤਰ ਵਿਖੇ 5 ਦਸੰਬਰ 2025 ਨੂੰ 11 ਵਜੇ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦਾ ਨੋਟਿਸ ਉਨ੍ਹਾਂ ਨੂੰ 6 ਦਸੰਬਰ 2025 ਨੂੰ ਸ਼ਾਮ 3 ਵਜੇ ਤੱਕ ਉਮੀਦਵਾਰ ਜਾਂ ਉਸਦੇ ਤਜਵੀਜ਼ਕਰਤਾ ਜਾਂ ਉਸਦੇ ਚੋਣ ਏਜੰਟ (ਜਿਸ ਨੂੰ ਉਮੀਦਵਾਰ ਵੱਲੋਂ ਲਿਖਤੀ ਰੂਪ ਵਿੱਚ ਇਸ ਨੂੰ ਸੌਂਪਣ ਲਈ ਅਧਿਕਾਰਤ ਕੀਤਾ ਗਿਆ ਹੈ) ਵੱਲੋਂ ਦਿੱਤਾ ਜਾ ਸਕਦਾ ਹੈ।


0 Comments