ਜਲੰਧਰ, 2 ਦਸੰਬਰ (ਅਮਰਜੀਤ ਸਿੰਘ)- ਜ਼ਿਲ੍ਹਾ ਖਜ਼ਾਨਾ ਅਫ਼ਸਰ ਅਮਰਨਾਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਖਜ਼ਾਨਾ ਦਫ਼ਤਰ ਅਤੇ ਜ਼ਿਲ੍ਹੇ ਦੇ ਹੋਰ ਉਪ ਖਜ਼ਾਨਾ ਦਫਤਰਾਂ ਫਿਲੌਰ, ਨਕੋਦਰ, ਸ਼ਾਹਕੋਟ ਵਿਖੇ 4 ਤੋਂ 6 ਦਸੰਬਰ 2025 ਤੱਕ ਪੈਨਸ਼ਨਰ ਸੇਵਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਪ ਖਜ਼ਾਨਾ ਦਫ਼ਤਰਾਂ ਕਰਤਾਰਪੁਰ ਅਤੇ ਭੋਗਪੁਰ ਦੇ ਪੈਨਸ਼ਨਰਾਂ ਲਈ ਜਲੰਧਰ ਵਿਖੇ ਹੀ ਪੈਨਸ਼ਨਰ ਸੇਵਾ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਨਾਲ ਸਬੰਧਿਤ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਅਤੇ ਪੈਨਸ਼ਨਰ ਯੂਨੀਅਨ ਨੂੰ ਅਪੀਲ ਕੀਤੀ ਕਿ ਆਪਣੇ ਦਸਤਾਵੇਜ਼ਾਂ (ਪੀ.ਪੀ.ਓ. ਦੀ ਕਾਪੀ, ਆਧਾਰ ਕਾਰਡ, ਪੈਨ ਕਾਰਡ, ਬੈਂਕ ਪਾਸਬੁੱਕ) ਤੋਂ ਇਲਾਵਾ ਆਧਾਰ ਲਿੰਕ ਲਈ ਮੋਬਾਇਲ (ਓਟੀਪੀ ਵਾਸਤੇ) ਨਾਲ ਲੈ ਕੇ ਆਉਣ। ਉਨ੍ਹਾਂ ਪੈਨਸ਼ਨਰ ਸੇਵਾ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

0 Comments