ਆਦਮਪੁਰ ਦੋਆਬਾ, 13 ਦਸੰਬਰ (ਅਮਰਜੀਤ ਸਿੰਘ)- ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਪਧਿਆਣਾ ਵਿਖੇ 11ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਭੱਲਕੇ 14 ਦਸੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹੀਦ ਬਾਬਾ ਮੱਤੀ ਜੀ ਦੇ ਅਸ਼ੀਰਵਾਦ ਨਾਲ ਕਲਗੀਧਰ ਨੌਜਵਾਨ ਸਭਾ ਰਜ਼ਿ. ਵੱਲੋਂ ਐੱਨ.ਆਰ.ਆਈ. ਵੀਰਾਂ, ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਰਜੀਤ ਸਿੰਘ ਗਾਲਿਬ ਖੁਰਦ, ਭਾਈ ਮਨਜੀਤ ਸਿੰਘ, ਭਾਈ ਅਵਤਾਰ ਸਿੰਘ ਗੁਰਦੁਆਰਾ ਬੋੜਾ ਖੂਹ ਪਧਿਆਣਾ ਸੰਗਤਾਂ ਨੂੰ ਕੀਰਤਨ, ਕਥਾ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਦੌਰਾਨ ਆਈਆਂ ਸਮੂਹ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਏਗਾ। ਇਸ ਮੌਕੇ ਤੇ ਬੀਤੇ ਦਿਨ ਮਹਾਨ ਕੀਰਤਨ ਦਰਬਾਰ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਜਾਣਕਾਰੀ ਦੇਣ ਸਮੇਂ ਨੰਬੜਦਾਰ ਬਲਜੀਤ ਸਿੰਘ, ਜਸਵੀਰ ਸਿੰਘ ਸਾਬੀ ਪਧਿਆਣਾ, ਪੰਚ ਗੁਰਦੇਵ ਸਿੰਘ, ਸਰਪੰਚ ਸਿਮਰਨ ਕੌਰ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਅਮਨਦੀਪ ਸਿੰਘ, ਸਿਮਰਨ ਸਿੰਘ, ਹਰੀਸ਼ ਅਗਨੀਹੋਤਰੀ, ਜਸਪ੍ਰੀਤ ਸਿੰਘ, ਆਰੀਅਨ, ਤਰਨਦੀਪ ਸਿੰਘ, ਹਰਸ਼ਦੀਪ ਸਿੰਘ, ਜਤਿੰਦਰਪਾਲ, ਜਸਪਾਲ ਸਿੰਘ, ਸੁਲਿੰਦਰ ਸਿੰਘ ਪੰਚ, ਗੁਰਦਿਆਲ ਸਿੰਘ ਸਾਬਕਾ ਸਰਪੰਚ, ਐੱਨ.ਆਰ.ਆਈ. ਭੁਪਿੰਦਰ ਸਿੰਘ, ਮਨਜੀਤ ਸਿੰਘ ਆਦਮਪੁਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Saturday, 13 December 2025
ਧੰਨ-ਧੰਨ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ 11ਵਾਂ ਮਹਾਨ ਕੀਰਤਨ ਦਰਬਾਰ ਭੱਲਕੇ 14 ਦਸੰਬਰ ਦਿਨ ਐਤਵਾਰ ਨੂੰ

Subscribe to:
Post Comments (Atom)

No comments:
Post a Comment