Friday, 18 February 2022

ਚਰਨਜੀਤ ਸਿੰਘ ਚੰਨੀ ਇੱਕ ਸੁਲਝੇ ਹੋਏ ਸਿਆਸਤਦਾਨ ਹਨ- ਪ੍ਰਧਾਨ ਆਤਮਾ ਰਾਮ ਢਾਡਾ



ਹੁਸਿ਼ਆਰਪੁਰ 18 ਫਰਵਰੀ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਲੰਡਨ ਦੇ ਪ੍ਰਧਾਨ ਆਤਮਾ ਰਾਮ ਢਾਡਾ, ਨੇ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੱਛੜੀ ਸ੍ਰੇਣੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਐਲਾਨਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਅਜਿਹਾ ਕੰਮ ਕਰਕੇ ਦਿਖਾਇਆ ਹੈ, ਜਿਹੜਾ ਕੋਈ ਰਾਜਨੀਤਕ ਪਾਰਟੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜਦੋਂ ਦਾ ਭਾਰਤ ਆਜ਼ਾਦ ਹੋਇਆ ਹੈ ਤੇ ਪੰਜਾਬ ਨੂੰ ਐਸਸੀ ਮੁੱਖ ਮੰਤਰੀ ਪਹਿਲਾਂ ਮਿਲਿਆ ਹੈ ਉਨ੍ਹਾਂ ਕਿਹਾ ਕਿ ਜਿਸ ਇਨਸਾਨ ਨੇ ਪਿੰਡੇ ਤੇ ਗ਼ਰੀਬੀ ਹੰਢਾਈ ਹੋਵੇ ਉਹ ਹੀ ਭਾਰਤ ਤੇ ਪੰਜਾਬ ਦੇ ਹਰ ਵਰਗ ਦੇ ਦੁੱਖ ਦਰਦ ਨੂੰ ਸਮਝ ਸਕਦਾ ਹੈ  ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਕੇ ਐਸਸੀ ਤੇ ਪੱਛੜੀ ਸ੍ਰੇਣੀਆਂ ਨੂੰ ਮਾਣ ਬਖਸਿ਼ਆ ਹੈ। ਉਨ੍ਹਾਂ ਕਿਹਾ ਚਰਨਜੀਤ ਸਿੰਘ ਚੰਨੀ ਇੱਕ ਦੂਰ ਦ੍ਰਿਸ਼ਟੀ ਵਾਲੇ ਰਾਜਨੀਤੀਵਾਨ ਹਨ, ਜਿਹਨਾਂ ਨੇ 111 ਦਿਨਾਂ ਵਿੱਚ ਅਜਿਹੇ ਕੰਮ ਕਰਕੇ ਦਿਖਾਏ, ਜਿਹਨਾਂ ਨੂੰ ਹੋਰ ਰਾਜਨੀਤਕ ਪਾਰਟੀਆਂ ਲੰਬੇ ਸਮੇਂ ਦੇ ਰਾਜ ਦੌਰਾਨ ਨਹੀਂ ਕਰ ਸਕੀਆਂ। ਆਤਮਾ ਰਾਮ ਢਾਡਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਸੁਲਝੇ ਹੋਏ ਸਿਆਸਤਦਾਨ ਹਨ, ਜਿਹਨਾਂ ਨੇ ਪਿੰਡੇ ਤੇ ਗਰੀਬੀ ਖੁਦ ਹੰਢਾਈ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਫਿਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਇੱਕ ਵਿਕਸਤ ਰਾਜ ਬਣਾਉਣਗੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਚੁੰਨੀ ਲਾਲ , ਜਨਰਲ ਸਕੱਤਰ ਸਿ਼ਵ ਰੱਤੂ, ਵਾਈਸ ਪ੍ਰਧਾਨ ਦਰਸ਼ਨ ਸਿੰਘ ਨਾਗੀ, ਕੈਸ਼ੀਅਰ ਚਮਨ ਲਾਲ ਬੱਧਣ, ਵਾਈਸ ਸੈਕਟਰੀ ਵਰਿੰਦਰ ਚੰਦੜ ਆਦਿ ਹਾਜਰ ਸਨ।


No comments:

Post a Comment