ਪਿੰਡ ਹਜ਼ਾਰਾ ਪੁੱਜਣ ਤੇ ਪਵਨ ਟੀਨੂੰ ਦਾ ਨਿੱਘਾ ਸਵਾਗਤ ਅਤੇ ਪਿੰਡ ਵਾਸੀਆਂ ਨੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਆਦਮਪੁਰ ਹਲਕੇ ਤੋਂ ਸ਼ੋਮਣੀ ਅਕਾਲੀ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਅੱਜ ਸਰਕਲ ਪਤਾਰਾ ਦੇ ਪਿੰਡ ਢੱਡਾ, ਹਜ਼ਾਰਾ, ਕੰਗਣੀਵਾਲ, ਜੋਹਲਾਂ, ਬੇਗਮਪੁਰਾ, ਪਤਾਰਾ, ਬੋਲੀਨਾ, ਨੰਗਲ ਫਤਿਹਖਾਂ, ਬੁਡਿਆਣਾ ਅਤੇ ਹੋਰ ਪਿੰਡਾਂ ਦਾ ਤੁਫਾਨੀ ਦੋਰਾ ਕਰਦੇ ਇਲਾਕੇ ਦੇ ਵਸਨੀਕਾਂ ਨਾਲ ਵਿਸ਼ੇਸ਼ ਮੀਟਿੰਗਾ ਕਰਕੇ ਰਾਬਤਾ ਕਾਇਮ ਕੀਤਾ। ਪਿੰਡ ਹਜ਼ਾਰਾ ਵਿਖੇ ਪੁੱਜਣ ਤੇ ਯੂਥ ਅਕਾਲੀ ਦਲ ਪੰਜਾਬ ਦੇ ਜਰਨਲ ਸਕੱਤਰ ਲਖਵੀਰ ਸਿੰਘ ਹਜ਼ਾਰਾ ਅਤੇ ਪਿੰਡ ਵਾਸੀਆਂ ਵਲੋਂ ਜਿਥੇ ਨਿੱਘਾ ਸਵਾਗਤ ਕੀਤਾ ਉਥੇ ਪਵਨ ਟੀਨੂੰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਸਮੂਹ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਲਖਵੀਰ ਸਿੰਘ ਹਜ਼ਾਰਾ ਨੇ ਕਿਹਾ ਅਕਾਲੀ ਦਲ ਦੀ ਸਰਕਾਰ ਸਮੇਂ ਪਵਨ ਕੁਮਾਰ ਟੀਨੂੰ ਨੇ ਜਿਥੇ ਪਿੰਡ ਦਾ ਵਿਕਾਸ ਧੜੱਲੇ ਨਾਲ ਕਰਵਾਇਆ ਉਥੇ ਪਿੰਡ ਦੇ ਨੋਜਵਾਨਾਂ ਲਈ ਜਿੰਮ ਦਾ ਸਮਾਨ ਅਤੇ ਖੇਡਾਂ ਵਿੱਚ ਅੱਗੇ ਵੱਧਣ ਲਈ ਪੇ੍ਰਰਿਤ ਕੀਤਾ ਉਨ੍ਹਾਂ ਨੇ ਵੀ ਪਵਨ ਟੀਨੂੰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਲਖਵੀਰ ਸਿੰਘ ਹਜ਼ਾਰਾ, ਜਗਜੀਤ ਸਿੰਘ, ਪ੍ਰਦੀਪ ਸਿੰਘ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਜਗਦੀਸ਼ ਕੌਰ, ਕਿਸ਼ਨ ਸਿੰਘ, ਕਮਲਜੀਤ ਸਿੰਘ, ਜਾਗੀਰ ਸਿੰਘ, ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਕੌਰ, ਮੱਖਣ ਸਿੰਘ, ਅਮਨਿੰਦਰ ਸਿੰਘ ਭੱਟੀ, ਸੁਖਵਿੰਦਰ ਕੌਰ, ਕੁਲਵੰਤ ਰੂਬੀ, ਕੁਲਦੀਪ ਸਿੰਘ, ਗੁਰਦੀਪ ਸਿੰਘ, ਕੀਰਤ ਸਿੰਘ ਸਪੋਰਟਸ ਵਿੰਗ ਪ੍ਰਧਾਨ, ਬਲਜਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ- ਫੋਟੋ- ਨੰਬਰ 12ਸੀਟੀਵਾਈ301 ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਪਵਨ ਟੀਨੂੰ ਨਾਲ ਲਖਵੀਰ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, 302 ਤੇ ਸੱਜੇ ਇਕੱਤਰ ਪਿੰਡ ਵਾਸੀ।
ਲਖਵੀਰ ਸਿੰਘ ਹਜ਼ਾਰਾ ਪੰਜਾਬੀ ਜਾਗਰਣ ਦੀ ਇਸ਼ਤਿਹਾਰਕ ਪਾਰਟੀ ਹੈ ਜੀ।
No comments:
Post a Comment