Tuesday, 4 April 2023

ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਤੋਂ ਪਹਿਲਾਂ ਭੰਗ ਬੂਟੀ ਦੀ ਕਰਵਾਈ ਜਾਵੇ ਸਫਾਈ - ਸੈਣੀ


ਫਗਵਾੜਾ 4 ਅਪ੍ਰੈਲ (ਸ਼ਿਵ ਕੋੜਾ) - 
ਬਾਬਾ ਫਤਿਹ ਸਿੰਘ ਨਗਰ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਦੇ ਚੇਅਰਮੈਨ ਮੇਜਰ ਸਿੰਘ ਸੈਣੀ ਅਤੇ ਪ੍ਰਧਾਨ ਰਾਮਪਾਲ ਸਿੰਘ ਨੇ ਕਾਰਪੋਰੇਸ਼ਨ ਫਗਵਾੜਾ ਤੋਂ ਮੰਗ ਕੀਤੀ ਹੈ ਕਿ 14 ਅਪ੍ਰੈਲ ਸ਼ੁੱਕਰਵਾਰ ਨੂੰ ਖਾਲਸਾ ਸਾਜਨਾ ਦਿਵਸ ਦੇ ਸਬੰਧ ‘ਚ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੋਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੱਕ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਆਰਾ ਸੁਖਚੈਨਆਣਾ ਸਾਹਿਬ ਰੋਡ ਦੇ ਆਲੇ-ਦੁਆਲੇ ਉੱਗੀ ਭੰਗ ਬੂਟੀ ਦੀ ਸਫਾਈ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਸੜਕ ਦੇ ਕਿਨਾਰੇ ਭੰਗ ਬੂਟੀ ਦੀ ਭਰਮਾਰ ਹੈ। ਕਈ ਦਿਨਾਂ ਤੋਂ ਬਣੇ ਬਰਸਾਤੀ ਮੌਸਮ ‘ਚ ਜਹਿਰੀਲੇ ਕੀੜੇ ਅਤੇ ਸੱਪ ਵਗੈਰਾ ਇਸ ਭੰਗ ਬੂਟੀ ਵਿਚ ਲੁਕੇ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਜਿਸ ਕਰਕੇ ਉਹ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਅਤੇ ਕਾਰਪੋਰੇਸ਼ਨ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਭੰਗ ਬੂਟੀ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਸੁਖਾਵੇਂ ਮਾਹੌਲ ਵਿਚ ਵਿਸ਼ਾਲ ਨਗਰ ਕੀਰਤਨ ਸੰਪਨ ਹੋ ਸਕੇ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਕਾਲਾ, ਗੁਰਮੀਤ ਸਿੰਘ ਜੀਤਾ, ਅਮਰੀਕ ਸਿੰਘ ਰਿਟਾ. ਐਸ.ਡੀ.ਓ., ਸਤਨਾਮ ਸਿੰਘ, ਹਰਜਿੰਦਰ ਸਿੰਘ, ਮਹਿੰਗਾ ਸਿੰਘ, ਜਸਬੀਰ ਸਿੰਘ ਫੌਜੀ, ਕੁਲਵੰਤ ਸਿੰਘ ਭੱਟੀ, ਮਲਕੀਤ ਸਿੰਘ ਨਿੱਕਾ, ਅਮਰਜੀਤ ਸਿੰਘ ਬਸੂਟਾ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਬਸਰਾ, ਕਸ਼ਮੀਰ ਸਿੰਘ ਸ਼ੀਰਾ, ਰੇਸ਼ਮ ਸਿੰਘ ਬਸੂਟਾ, ਸਤਵਿੰਦਰ ਸਿੰਘ ਬਿੱਲਾ, ਗੁਰਨਾਮ ਸਿੰਘ ਰਿਟਾ. ਹੈਡ ਮਾਸਟਰ ਆਦਿ ਹਾਜਰ ਸਨ।


No comments:

Post a Comment