Monday, 19 September 2022

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਦੂਸਰਾ ਖੂਨਦਾਨ ਕੈਂਪ ਲਗਾਇਆ


ਆਦਮਪੁਰ (ਅਮਰਜੀਤ ਸਿੰਘ)-
ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲ੍ਹਾ ਅਤੇ ਅੰਬੇਡਕਰ ਫੋਰਸ ਪੰਜਾਬ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਦਾਊਦਪੁਰ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੁੱਖ ਮਹਿਨਾਮ ਵਜੋਂ ਸ਼ਿਰਕਤ ਅਤੇ ਨੋਜਵਾਨਾਂ ਦੀ ਖੂਨਦਾਨ ਕਰਨ ਲਈ ਹੋਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਖੂਨਦਾਨ ਇੱਕ ਮਹਾਂਦਾਨ ਹੈ ਜੋ ਕਿ ਸਾਰਿਆਂ ਨੂੰ ਕਰਨਾਂ ਚਾਹੀਦਾ ਹੈ ਉਨ੍ਹਾਂ ਕਿਹਾ ਇੱਕ ਵਿਆਕਤੀ ਵਲੋਂ ਕੀਤੇ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਇਸ ਲਈ ਹਰ ਇੱਕ ਇਨਸਾਨ ਨੂੰ ਖੂਨਦਾਨ ਕਰਨ ਵਿੱਚ ਪਹਿਲ ਕਦਮੀਂ ਕਰਨੀਂ ਚਾਹੀਦੀ ਹੈ। ਕੈਂਪ ਵਿੱਚ ਪੁੱਜਣ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ , ਬਾਬਾ ਗੁਰਪ੍ਰੀਤ ਸਿੰਘ ਸਾਰੋਬਾਦ, ਸੁੱਖੀ ਦਾਉਦਪੁਰੀਆਂ ਵਲੋਂ ਸਨਮਾਨ ਚਿੰਨ ਅਤੇ ਸਿਰੇਪਾਉ ਭੇਟ ਕਰਕੇ ਸ਼੍ਰੀ ਕੋਟਲੀ ਦਾ ਸਨਮਾਨ ਕੀਤਾ। ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਕਿ ਇਹ ਖੂਨਦਾਨ ਕੈਂਪ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਏ ਜਾ ਰਹੇ ਹਨ ਤੇ ਅੱਜ ਇਸ ਦਾਉਦਪੁਰ ਦੇ ਦੂਸਰੇ ਕੈਂਪ ਵਿੱਚ 45 ਯੂਨਿਟ ਖੂਨਦਾਨ ਹੋਇਆ ਹੈ। ਜੋ ਕਿ ਹੁਸ਼ਿਆਰਪੁਰ ਤੋਂ ਸਤਨਾਮ ਹਸਪਤਾਲ ਦੀ ਟੀਮ ਵਲੋਂ ਇੱਕਤਰ ਕੀਤੀ ਗਿਆ। ਇਸ ਖੂਨਦਾਨ ਕੈਂਪ ਵਿੱਚ ਜਿਥੇ ਨੋਜਵਾਨ ਵੀਰਾਂ ਨੇ ਉਤਸ਼ਾਹ ਦਿਖਾਇਆ ਉਥੇ ਮਹਿਲਾਵਾਂ ਨੇ ਵੀ ਵੱਧ-ਚੱੜ ਕੇ ਖੂਨਦਾਨ ਕੀਤਾ। ਕੈਂਪ ਦੀ ਸਮਾਪਤੀ ਤੇ ਪ੍ਰਬੰਧਕਾਂ ਵਲੋਂ ਜਿਥੇ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ ਉਥੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ, ਅੰਬੇਡਕਰ ਫੋਰਸ ਤੋਂ ਜਿਲਾ ਪ੍ਰਧਾਨ ਕਰਨ ਚੁੰਬਰ, ਆਦਮਪੁਰ ਪ੍ਰਧਾਨ ਸੁਖੀ ਦਾਉਦਪੁਰੀਆ, ਸਰਪੰਚ ਯੂਨੀਅਨ ਦੇ ਪ੍ਰਧਾਨ ਸ੍ਰੀ ਕੁਲਵਿੰਦਰ ਬਾਘਾ ਪਿੰਡ ਬੋਲੀਨਾ, ਹਨੀ ਭੱਟੀ, ਰਮਨ ਬੈਂਸ, ਅਮਰਜੀਤ ਸਿੰਘ ਪਧਿਆਣਾ, ਗੁਰਵਿੰਦਰ ਪਧਿਆਣਾ, ਅਕਾਸ਼ ਪਧਿਆਣਾ, ਸਤਨਾਮ ਪਧਿਆਣਾ, ਬੋਬੀ ਪਧਿਆਣਾ, ਮਨੀ ਕਪੂਰ, ਜਿੰਦਪਾਲ, ਹਰਕਮਲ, ਗਾਜੀਪੁਰ ਲਾਈਨਜ ਕਲੱਬ ਹਸ਼ਿਆਰਪੁਰ, ਸਾਬਕਾ ਸਿਵਲ ਸਰਜਨ ਡਾ. ਲਖਵੀਰ ਸਿੰਘ, ਬਲੱਡ ਸੈਂਟਰ ਦੇ ਸਰਪ੍ਰਸਤ ਗੋਰਵ ਗੋਰਾਂ, ਬੱਬੂ ਕੰਦੋਲਾ ਅਤੇ ਹੋਰ ਹਾਜ਼ਰ ਸਨ।


No comments:

Post a Comment