Sunday, 18 September 2022

ਜੰਡੂ ਸਿੰਘਾ ਵਿਖੇ ਬੰਗੜ ਪਰਿਵਾਰਾਂ ਵਲੋਂ ਸ਼ਰਾਧ ਦੇ ਸਾਂਝੇ ਲੰਗਰ ਦੇ ਸਮਾਗਮ ਕਰਵਾਏ

ਸਮਾਗਮ ਵਿੱਚ ਪੁੱਜੀਆਂ ਸੰਗਤਾਂ, ਗੁਰਬਾਣੀ ਕੀਰਤਨ ਸੁਣਕੇ ਹੋਈਆਂ ਨਿਹਾਲ 

ਕੀਰਤਨੀ ਜਥੇ ਦਾ ਸਨਮਾਨ ਕਰਦੇ ਪ੍ਰਧਾਨ ਰਜਿੰਦਰ ਪਾਲ, ਹੁਸਨ ਲਾਲ, ਰਵੀ ਕੁਮਾਰ ਅਤੇ ਸੱਜੇ ਹਾਜਰ ਸੰਗਤਾਂ। 

ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿੱਚ ਬਾਬਾ ਜਸਦੇਵ ਤੇ ਬਾਬਾ ਛੱਜੂ ਪੀਰ ਬੰਗੜ ਜਠੇਰਿਆਂ ਦੇ ਸਥਾਨ ਤੇ ਸਮੂਹ ਬੰਗੜ ਪਰਿਵਾਰਾਂ ਦੀਆਂ ਸੰਗਤਾਂ ਵਲੋਂ ਸ਼ਰਾਧ ਦੇ ਸਾਂਝੇ ਲੰਗਰ ਦਾ ਸਮਾਗਮ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਵਿਸੇਸ਼ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਮੋਹਿੱਤ ਬੰਗੜ, ਬੰਗੜ ਬ੍ਰਦਰਜ਼ ਰਾਏਪੁਰ ਵਾਲਿਆਂ ਨੇ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।


ਇਸ ਮੌਕੇ ਸਾਬਕਾ ਡੀ.ਆਈ.ਜ਼ੀ ਹਰਭਜਨ ਰਾਮ, ਪ੍ਰਧਾਨ ਰਜਿੰਦਰ ਪਾਲ, ਓਪ ਪ੍ਰਧਾਨ ਤਰਸੇਮ ਲਾਲ, ਗੁਰਨਾਮ ਦਾਸ, ਸਕੱਤਰ ਰਵੀ ਕੁਮਾਰ, ਕੈਸ਼ੀਅਰ ਕੁਲਵਿੰਦਰ ਕੁਮਾਰ, ਮਨੋਜ ਕੁਮਾਰ, ਆਡੀਟਰ ਸੂਬੇਦਾਰ ਹੁਸਨ ਲਾਲ, ਕਮਲਜੀਤ ਬੰਗੜ ਅਤੇ ਵਿਜੇ ਕੁਮਾਰ, ਰਾਜ ਕੁਮਾਰ, ਨੰਬਰਦਾਰ ਸੋਹਣ ਲਾਲ, ਪ੍ਰੇਮ ਲਾਲ, ਪਟਵਾਰੀ ਵਿਜੇ ਕੁਮਾਰ ਜੰਡੂ ਸਿੰਘਾ, ਪਰਗਟ ਰਾਮ ਨੁੱਸੀ, ਜਗਦੇਵ ਸ਼ੇਖੇ, ਕਸ਼ਮੀਰ ਲਾਲ, ਵਰੁੱਨ ਚੱਕ ਹਕੀਮ, ਛਿੰਦਾ ਸੁੰਨੜ, ਗਗਨ ਸੁੰਨੜ ਹੋਰ ਮੈਂਬਰਾਂ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।



No comments:

Post a Comment