ਮਮਤਾ ਦਿਵਸ ਤੇ ਬੱਚਿਆ ਅਤੇ ਗਰਭਵਤੀ ਮਾਵਾਂ ਦਾ ਜਾਂਚ ਅਤੇ ਟੀਕਾਕਰਨ ਬਿਨਾ ਕਿਸੇ ਰੁਕਾਵਟ ਤੋਂ ਕੀਤਾ ਜਾ ਰਿਹਾ ਹੈ
ਪੋਸ਼ਨ ਮਾਹ ਤਹਿਤ ਕੀਤੀਆ ਸੰਤੁਲਿਤ ਆਹਾਰ ਸੰਬਧੀ ਸਰਗਰਮੀਆਂ
ਫਤਿਹਗੜ ਸਾਹਿਬ (ਅਮਰਜੀਤ ਸਿੰਘ)- ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਸੀਨੀਅਰ ਮੈਡੀਕਲ ਅਫਸ਼ਰ ਡਾ. ਭੁਪਿੰਦਰ ਸਿੰਘ ਦੀ ਅਗੁਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਅਧੀਨ ਮਹੀਨੇ ਦੇ ਹਰ ਬੁੱਧਵਾਰ ਮਨਾਏ ਜਾਣ ਵਾਲੇ ਮਮਤਾ ਦਿਵਸ ਤੇ ਬੱਚਿਆ ਅਤੇ ਗਰਭਵਤੀ ਮਾਵਾਂ ਦਾ ਜਾਂਚ ਅਤੇ ਟੀਕਾਕਰਨ ਬਿਨਾ ਕਿਸੇ ਰੁਕਾਵਟ ਤੋਂ ਕੀਤਾ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਡਾ.ਭੁਪਿੰਦਰ ਨੇ ਕਿਹਾ ਕਿ ਪੋਸ਼ਨ ਮਾਹ ਤਹਿਤ ਸਿਹਤ ਵਿਭਾਗ ਵੱਲੋ ਗਰਭਵਤੀ ਅੋਰਤਾਂ ਨੁੰ ਸੰਤੁਲਿਤ ਆਹਾਰ ਅਤੇ ਬੱਚਿਆ ਦੀ ਚੰਗੀ ਸਿਹਤ ਲਈ ਮਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾ ਨੁੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸ਼ਨ ਮਾਹ ਸਰਕਾਰਾਂ ਵੱਲੋ ਕੀਤਾ ਗਿਆ
ਇਕ ਅਹਿਮ ਉਪਰਾਲਾ ਹੈ ਜਿਸ ਵਿੱਚ ਵੱਲ਼ ਵੱਖ ਵਿਭਾਗ ਜਿਂਵੇ ਕਿ ਆਂਗਣਵਾੜੀ ਵਿਭਾਗ ਵੀ ਅਹਿਮ ਭੁਮਿਕਾ ਨਿਭਾਉਦਾਂ ਹੈ। ਮਮਤਾ ਦਿਵਸ ਅਧੀਨ ਗਰਭਵਤੀ ਔਰਤਾਂ ਦਾ ਚੈੱਕ-ਅਪ, ਜੱਚਾ ਬੱਚਾ ਦੀ ਸਿਹਤ ਸੰਭਾਲ ਅਤੇ ਮਹੀਨੇ ਦੀ ਹਰ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਪਣ ਕੈਂਪ ਜਿਸ ਵਿੱਚ ਔਰਤਾਂ ਰੋਗਾਂ ਦੇ ਮਾਹਿਰ ਡਾਕਟਰ/ਵੱਲੋਂ ਗਰਭਵਤੀ ਔਰਤਾਂ ਨੂੰ ਬਿਲਕੁੱਲ ਮੁਫਤ ਸਿਹਤ ਸੇਵਾਵਾਂ, ਪੋਸ਼ਟਿਕ ਭੋਜਨ ਖਾਣ ਅਤੇ ਸੰਸਥਾਗਤ ਜਣੇਪਾ ਕਰਵਾਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਜੋ ਜਣੇਪੇ ਸਮੇਂ ਜਾਂ ਬਾਅਦ ਕੋਈ ਤਕਲੀਫ ਨਾਂ ਹੋਵੇ। ਉਨ੍ਹਾਂ ਕਿਹਾ ਕਿ ਨੰਦਪੁਰ ਕਲੌੜ ਅਧੀਨ ਪੈਂਦੇ ਹੈਲਥ ਐਂਡ ਵੈਲਨੈਸ ਸੈਂਟਰਾ ਵਿੱਚ ਮਮਤਾ ਦਿਵਸ ਤਹਿਤ ਗਰਭਵਤੀ ਅੋਰਤਾਂ ਅਤੇ ਬੱਚਿਆ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।


No comments:
Post a Comment