Thursday, 1 September 2022

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਆਪ ਆਗੂ ਹਰਿੰਦਰ ਸਿੰਘ ਨੇ ਸ਼ੁਰੂਆਤ ਕਰਵਾਈ


ਜਲੰਧਰ/ਆਦਮਪੁਰ (ਵਰਿੰਦਰ, ਅਮਰਜੀਤ)- ਅੱਜ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਖੇਡ ਸਟੇਡੀਅਮ ਪਿੰਡ ਡਰੋਲੀ ਕਲਾਂ (ਬਲਾਕ ਆਦਮਪੁਰ) ਵਿਖੇ (ਪੰਜਾਬ ਖੇਡ ਮੇਲਾ) ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਆਦਮਪੁਰ ਬਲਾਕ ਦੇ ਖੇਡਾਂ ਦੇ ਇੰਚਾਰਜ ਭਵਖੰਡਨ ਸਿੰਘ, ਕਨਵੀਨਰ ਭਗਵੰਤ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਕੌਰ, ਗੁਰਵਿੰਦਰ ਸਿੰਘ ਅਤੇ ਖੇਡਾਂ ਵਿੱਚ ਹਿੱਸਾ ਲੈਣ ਆਏ ਅਨੇਕ ਖਿਡਾਰੀ ਵੀ ਹਾਜ਼ਰ ਸਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਨੇ 600 ਮੀਟਰ ਦੀ ਦੌੜ ਸ਼ੁਰੂ ਕਰਵਾ ਕੇ ਇਸ " ਪੰਜਾਬ ਖੇਡ ਮੇਲੇ " ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਤਕਰੀਬਨ 35 ਕੁ ਵਰਿਆਂ ਬਾਅਦ ਇਸ ਤਰ੍ਹਾਂ ਦੀਆਂ ਖੇਡਾਂ ਦੀ ਸ਼ੁਰੂਆਤ ਹੋਈ ਹੈ। ਇਹ ਭਗਵੰਤ ਮਾਨ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਤਰ੍ਹਾਂ ਦੇ ਉਪਰਾਲੇ ਵਜੋਂ ਪਿੰਡਾਂ ਵਿੱਚੋਂ ਅਨੇਕ ਖਿਡਾਰੀ ਉਬਰ ਕੇ ਅੱਗੇ ਆਉਣਗੇ। ਨੋਜਵਾਨਾਂ ਦੀ ਖੇਡਾਂ ਪ੍ਰਤੀ ਰੂਚੀ ਵਧੇਗੀ। ਪੰਜਾਬ ਫਿਰ ਤੋਂ ਦੇਸ਼ ਅਤੇ ਦੁਨੀਆ ਭਰ ਵਿਚ ਚਮਕੇਗਾ। ਉਨ੍ਹਾਂ ਸਾਰੇ ਅਧਿਆਪਕਾਂ ਦਾ ਵੀ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਧੰਨਵਾਦ ਕੀਤਾ। ਇਨ੍ਹਾਂ ਵਿੱਚ 600 (ਅੰਡਰ 14) ਲੜਕੀਆਂ ਵਿੱਚ ਗੰਗਾ ਸੰਧੂ ਪਹਿਲੇ ਨੰਬਰ ਤੇ ਰਹੀ, ਲੜਕੇਆਂ ਵਿੱਚ, ਸੁਖਬੀਰ, ਗੁਲਾਮ ਰਸੂਲ, ਕੈਫ, ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 800 ਮੀਟਰ (ਅੰਡਰ 17 ਲੜਕੇ) ਵਿੱਚ ਅੰਕਿਤ, ਮੰਜੀਤ, ਖੁਸ਼ਦੀਪ 1,2,3 ਸਥਾਨ ਤੇ ਰਹੇ ਅਤੇ (ਅੰਡਰ 17 ਲੜਕੀਆਂ) ਕ੍ਰਿਸ਼ਮਾ ,ਅਨੁਕੰਪਾ 1,2 ਸਥਾਨ ਤੇ ਰਹੇ। 100 ਮੀਟਰ (ਅੰਡਰ 14 ਲੜਕੇ) ਵਿੱਚ ਤਰਨਜੋਤ, ਗੁਰਵਿੰਦਰ, ਕੈਫ 1,2,3 ਸਥਾਨ ਤੇ ਰਹੇ, (ਅੰਡਰ 14 ਲੜਕੀਆਂ) ਵਿੱਚ ਰਾਧਿਕਾ, ਲਖਵੀਰ, ਗੰਗਾ ਸੰਧੂ 1,2,3 ਸਥਾਨ ਤੇ ਰਹੇ। ਇਸ ਮੌਕੇ ਤੇ ਆਦਮਪੁਰ ਹਲਕੇ ਦੇ ਆਪ ਪਾਰਟੀ ਦੇ ਅਨੇਕ ਆਗੂ ਵੀ ਹਾਜ਼ਰ ਸਨ। ਡਾਕਟਰ ਪਰਮਜੀਤ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਪੰਮਾ ਮਾਣਕੋ, ਗੁਰਮਤਿ ਸਿੰਘ ਸਰਪੰਚ, ਗੁਰਵਿੰਦਰ ਗੋਲਡੀ, ਤਰਲੋਚਨ ਸਿੰਘ (ਸਾਬਕਾ ਡੀ ਐਮ ਪੀ), ਪਾਲਜੀਤ ਸਿੰਘ, ਬਲਬੀਰ ਸਿੰਘ, ਹੁਸਨ ਲਾਲ, ਗੁਰਧਿਆਨ ਸਿੰਘ, ਗੁਰਮੀਤ ਸਿੰਘ ਭਟਨੂਰਾ, ਬਲਵਿੰਦਰ ਸਿੰਘ, ਸਿੰਗਾਰਾ ਸਿੰਘ, ਸੰਤੋਖ ਸਿੰਘ ਸਮੇਤ ਅਨੇਕ ਇਲਾਕਾ ਨਿਵਾਸੀ ਸ਼ਾਮਲ ਹੋਏ।

No comments:

Post a Comment