Thursday, 1 September 2022
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਮੁਕਾਬਲੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਦੀਆਂ ਟੀਮਾਂ ਅੱਵਲ
ਫਿਲੌਰ (ਸੁਰਜੀਤ ਸਿੰਘ ਬਰਨਾਲਾ)- ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਖੇਡ ਖੇਤਰ ’ਚ ਅੱਗੇ ਲਿਆਉਣ ਦੀ ਕੜੀ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਫਿਲੌਰ ਬਲਾਕ ਦੇ ਬਲਾਕ ਪੱਧਰੀ ਮੁਕਾਬਲੇ ਦੁਸਾਂਝ ਕਲਾਂ ’ਚ ਹੋਏ ਮੁਕਾਬਲੇ ’ਚ ਰੱਸਾਕਸ਼ੀ ਦੇ ਮੁਕਾਬਲੇ ’ਚ 14 ਸਾਲ ਵਰਗ ’ਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਵਿਦਿਆਰਥੀ ਜਿਥੇ ਸਿੱਖਿਆਂ ਦੇ ਖੇਤਰ ’ਚ 98.8 ਫੀਸਦੀ ਅੰਕ ਲੈ ਕੇ ਅੱਗੇ ਆ ਰਹੇ ਹਨ ਉਥੇ ਖੇਡਾਂ ’ਚ ਵੀ ਅੱਗੇ ਆ ਰਹੇ ਹਨ। ਇਸ ਤੋਂ ਪਹਿਲਾਂ ਸਕੂਲ ਖੇਡਾਂ ’ਚ ਵੀ ਜ਼ੋਨਲ ਪੱਧਰ ’ਤੇ ਹੋਏ ਮੁਕਾਬਲੇ ’ਚ 14 ਸਾਲ ਅਤੇ 17 ਸਾਲ ਵਰਗ ’ਚ ਲੜਕੀਆਂ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਲੜਕਿਆਂ ਨੇ ਇਨਾਂ ਜ਼ੋਨਲ ਮੁਕਾਬਲੇ ’ਚ 14 ਸਾਲ ਵਰਗ ’ਚ ਪਹਿਲਾਂ ਅਤੇ 17 ਸਾਲ ਵਰਗ ’ਚ ਦੂਸਰਾ ਸਥਾਨ ਕੀਤਾ। ਸਿੱਖਿਆ ਦੇ ਖੇਤਰ ਦੇ ਨਾਲ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮਾਪਿਆਂ ਵਲੋਂ ਮਿਲ ਰਹੇ ਸਹਿਯੋਗ ਦਾ ਵੀ ਧੰਨਵਾਦ ਕਰਦਾ ਹੈ ਜੋ ਸਵੇਰੇ ਤਿਆਰੀ ਲੀ ਬੱਚਿਆਂ ਨੂੰ ਸਕੂਲ ਛੱਡ ਕੇ ਜਾਂਦੇ ਹਨ। ਇਸ ਤੋਂ ਇਲਾਵਾ ਇਨਾਂ ਖੇਡਾਂ ਦੀ ਤਿਆਰੀ ਕਰਵਾ ਰਹੇ ਅਧਿਆਪਕ ਸਹਿਬਾਨ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
Subscribe to:
Post Comments (Atom)

No comments:
Post a Comment