ਹੁਸ਼ਿਆਰਪੁਰ 1 ਸਤੰਬਰ ( ਤਰਸੇਮ ਦੀਵਾਨਾ ) ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਜੀ.ਜੀ.ਡੀ.ਐਸ.ਡੀ. ਕਾਲਜ, ਕਸਬਾ ਹਰਿਆਣਾ ਵਿਖੇ ਪ੍ਰਧਾਨ ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਨੇਤਰਦਾਨ ਪਖਵਾੜੇ ਦੇ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਡਾ ਜਮੀਲ ਬਾਲੀ ਨੇ ਕਿਹਾ ਕਿ ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਨੇਤਰਦਾਨ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਕਾਰਜ ਕੀਤੇ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਸੁਸਾਇਟੀ ਦੇ ਯਤਨਾਂ ਨਾਲ ਅੱਜ ਹਜ਼ਾਰਾਂ ਲੋਕਾਂ ਨੂੰ ਨਵੀਂ ਰੋਸ਼ਨੀ ਪ੍ਰਾਪਤ ਹੋਈ ਹੈ ਅਤੇ ਜਿਨ੍ਹਾ ਛੋਟੇ ਬੱਚਿਆਂ ਨੂੰ ਰੌਸ਼ਨੀ ਮਿਲੀ ਹੈ ਉਸ ਦੇ ਲਈ ਸੁਸਾਇਟੀ ਦੇ ਅਹੁੱਦੇਦਾਰ ਵਧਾਈ ਦੇ ਪਾਤਰ ਹਨ। ਉਨਾਂ ਨੇ ਸੁਸਾਇਟੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਜੋ ਵੀ ਸਹਾਇਤਾ ਮਿਲੇਗੀ ਕੀਤੀ ਜਾਵੇਗੀ। ਇਸ ਮੌਕੇ ਤੇ ਸੰਜੀਵ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ ਅਤੇ ਸਾਨੂੰ ਇਨ੍ਹਾਂ ਦਾ ਪੂਰਾ ਧਿਆਨ ਰੱਖਦਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਜਾਗਰੂਕਤਾ ਦੀ ਕਮੀ ਦੇ ਕਾਰਨ ਲੋਕ ਖੂਨਦਾਨ ਤੋਂ ਵੀ ਡਰਦੇ ਸਨ ਅਤੇ ਨੇਤਰਦਾਨ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਫੈਲੀਆਂ ਹੋਈਆਂ ਸਨ ਪਰ ਸੁਸਾਇਟੀ ਵਲੋਂ ਚਲਾਈ ਗਈ ਨੇਤਰਦਾਨ ਜਾਗਰੂਕਤਾ ਮੁਹਿੰਮ ਦੇ ਤਹਿਤ ਲੋਕ ਪਹਿਲਾਂ ਤੋਂ ਕਾਫੀ ਜਾਗਰੂਕ ਹੋਏ ਹਨ। ਇਸ ਤੋਂ ਇਲਾਵਾ ਨੌਜਵਾਨ ਵਰਗ ਵਲੋਂ ਮੁਹਿੰਮ ਨਾਲ ਜੁੜਨ ਦੇ ਕਾਰਨ ਹੁਣ ਨੌਜਵਾਨ ਵੀ ਪੂਰੀ ਜਾਗਰੂਕਤਾ ਨਾਲ ਇਸ ਵਿੱਚ ਸਹਿਯੋਗ ਦੇ ਰਿਹਾ ਹੈ। ਅਰੋੜਾ ਨੇ ਦੱਸਿਆ ਕਿ ਇਹ ਜਾਗਰੂਕਤਾ ਦਾ ਹੀ ਨਤੀਜਾ ਹੈ ਕਿ ਸੁਸਾਇਟੀ 3600 ਤੋਂ ਵੱਧ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰ ਚੁੱਕੀ ਹੈ। ਉਨਾਂ ਨੇ ਦੱਸਿਆ ਕਿ ਜਿਉਂਦੇ ਜੀ ਖੂਨਦਾਨ ਅਤੇ ਮਰਨ ਤੋਂ ਬਾਅਦ ਨੇਤਰਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂਕਿ ਸਾਡੇ ਜਾਣ ਤੋਂ ਬਾਅਦ ਸਾਡੀਆਂ ਅੱਖਾਂ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਣ। ਇਸ ਮੌਕੇ ਤੇ ਜੇ.ਬੀ.ਬਹਿਲ ਅਤੇ ਡਾ.ਜਮੀਲ ਬਾਲੀ ਨੇ ਡਾ.ਰਵਜੋਤ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੁਸਾਇਟੀ ਵਲੋਂ ਪ੍ਰਦੇਸ਼ ਦੇ ਸਾਰੇ ਸਿਵਲ ਹਸਪਤਾਲਾਂ ਤੋਂ ਕੋਰਨੀਆਂ ਬਲਾਇੰਡਨੈੱਸ ਮਰੀਜ਼ਾਂ ਦੀ ਸੂਚੀ ਮੰਗੀ ਗਈ ਹੈ ਤਾਂਕਿ ਉਨ੍ਹਾਂ ਦੇ ਵੀ ਆਪ੍ਰੇਸ਼ਨ ਕਰਵਾ ਕੇ ਉਨ੍ਹਾਂ ਦੀਆ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਜਾ ਸਕੇ। ਉਨਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਨੇਤਰਦਾਨ ਮੁਹਿੰਮ ਨਾਲ ਜੁੜਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਜੇ ਉਨਾਂ ਦੇ ਆਲੇ-ਦੁਆਲੇ ਕੋਈ ਕੋਰਨੀਆ ਬਲਾਇੰਡਨੈੱਸ ਮਰੀਜ ਹੋਵੇ ਤਾਂ ਉਸ ਦੀ ਜਾਣਕਾਰੀ ਸੁਸਾਇਟੀ ਨੂੰ ਦੇਣ। ਇੰਨਾ ਹੀ ਨਹੀ ਕਿਸੀ ਦੀ ਵੀ ਮੌਤ ਹੋ ਜਾਣ ਤੇ ਉਨਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਉਨਾਂ ਦੇ ਨੇਤਰਦਾਨ ਕਰਨ ਦੇ ਲਈ ਪੇ੍ਰਰਿਤ ਕਰਨ ਕਿਉਂਕਿ ਕੋਰਨੀਆ ਬਲਾਇੰਡਨੈਸ ਪੀੜ੍ਹਿਤਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਅਤੇ ਨੇਤਰਦਾਨੀਆਂ ਦੀ ਸੰਖਿਆ ਘੱਟ ਹੈ। ਸੈਮੀਨਾਰ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਪ੍ਰਭਾਵਿਤ ਹੋ ਕੇ ਕਰੀਬ 35 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨੇਤਰਦਾਨ ਪ੍ਰਣ ਪੱਤਰ ਭਰੇ ਜਿਨ੍ਹਾਂ ਨੂੰ ਸੁਸਾਇਟੀ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਦਨ ਲਾਲ ਮਹਾਜਨ, ਕੁਲਦੀਪ ਰਾਏ ਗੁਪਤਾ, ਪ੍ਰਿੰਸੀਪਲ ਡੀ.ਕੇ.ਸ਼ਰਮਾ, ਰਜਿੰਦਰ ਮੋਦਗਿਲ, ਵਰਿੰਦਰ ਸਿੰਘ ਗਿਲ, ਕੌਂਸਲਰ ਪਵਨ ਕੁਮਾਰ, ਕੌਂਸਲਰ ਸੰਜੈ ਕਪਿਲਾ, ਮੁਕੇਸ਼ ਕੁਮਾਰ ਬਲਾਕ ਪ੍ਰਧਾਨ, ਵਿਜੈ ਕੁਮਾਰ, ਪ੍ਰਿੰਸੀਪਲ ਡਾ.ਗੁਰਦੀਪ ਸ਼ਰਮਾ, ਪਿੰ੍ਰੰ:ਰਾਜੀਵ ਸ਼ਰਮਾ ਸਹਿਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

No comments:
Post a Comment