Friday, 2 September 2022
ਜ਼ੋਨਲ ਖੇਡਾਂ ਵਿੱਚ ਮਸਾਣੀਆਂ ਸਕੂਲ ਦੀ ਬੱਲੇ ਬੱਲੇ
ਆਦਮਪੁਰ (ਅਮਰਜੀਤ ਸਿੰਘ)- ਸਾਲ 2022-23 ਦੀਆਂ ਆਦਮਪੁਰ ਜ਼ੋਨ ਦੀਆਂ ਸਕੂਲ ਖੇਡਾਂ ਵਿੱਚ ਸ.ਸ.ਸ.ਸ. ਮਸਾਣੀਆਂ (ਜਲੰਧਰ) ਦੇ ਪ੍ਰਿੰਸੀਪਲ ਸ਼੍ਰੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਅਤੇ ਲੈਕਚਰਾਰ ਸ਼੍ਰੀਮਤੀ ਸੋਨੀਆ, ਸ਼੍ਰੀ ਗੁਰਪ੍ਰੀਤ ਸਿੰਘ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਖੇਡਾਂ ਵਿੱਚ ਬਹੁਤ ਮੱਲਾਂ ਮਾਰੀਆਂ। ਲੜਕਿਆਂ ਦੀ ਕਬੱਡੀ ਵਿੱਚ ਅੰਡਰ-14 ਅੰਡਰ-17 ਅਤੇ ਅੰਡਰ-19 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ ਕਬੱਡੀ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਵਿੱਚ ਲੜਕੀਆਂ ਨੇ ਅੰਡਰ-17 ਵਿੱਚ ਪਹਿਲਾ ਸਥਾਨ ਅਤੇ ਲੜਕਿਆਂ ਨੇ ਬੈਡਮਿੰਟਨ ਵਿੱਚ ਅੰਡਰ-14, ਅੰਡਰ-17 ਵਿੱਚ ਪਹਿਲਾਸਥਾਨ ਅਤੇ ਅੰਡਰ-19 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼੍ਰੀ ਗੁਰਪ੍ਰੀਤ ਸਿੰਘ, ਡੀ.ਪੀ.ਈ. ਦੀ ਮਿਹਨਤ ਸਦਕਾ ਲੜਕਿਆਂ ਨੇ ਫੁੱਟਬਾਲ ਅੰਡਰ-17 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਹੋਇਆ ਪ੍ਰਿੰਸੀਪਲ ਨੇ ਸਮੁੱਚੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਰਾ ਸਿਹਰਾ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਦੇ ਸਿਰ ਹੈ। ਵਿਦਿਆਰਥੀਆਂ ਕੋਲੋਂ ਇਸੇ ਤਰ੍ਹਾਂ ਹੀ ਜਿਲ੍ਹਾ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰਨ ਦਾ ਭਰੋਸਾ ਲਿਆ। ਇਸ ਮੌਕੇ ਸ਼੍ਰੀ ਕੁਲਵੀਰ ਸਿੰਘ, ਸ਼੍ਰੀ ਜਰਨੈਲ ਭੱਟੀ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਮਨੋਜ ਕੁਮਾਰ, ਸ਼੍ਰੀ ਸੰਦੀਪ ਕੁਮਾਰ, ਸ਼੍ਰੀਸਤਵਿੰਦਰ ਕੁਮਾਰ, ਸ਼੍ਰੀ ਅਰੁਣ, ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਪਾਰੁਲ ਕਪੂਰ, ਸ਼੍ਰੀਮਤੀ ਗੁਰਿੰਦਰ ਕੌਰ, ਸ਼੍ਰੀਮਤੀ ਬਬੀਤਾ, ਮਿਸ ਹਰੀਸ਼ ਕੁਮਾਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਿਲ੍ਹਾ ਪੱਧਰ ਤੇ ਹੋਣ ਵਾਲੀਆਂ ਖੇਡਾਂ ਤੋਂ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ।
Subscribe to:
Post Comments (Atom)

No comments:
Post a Comment