Friday, 2 September 2022

ਆਦਮਪੁਰ ਵਿਧਾਇਕ ਸੁਖਵਿੰਦਰ ਕੋਟਲੀ ਨੇ ਪਹਿਲੀ ਤਨਖਾਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਹਿਯੋਗ ਲਈ ਦਿਤੀ


ਵਿਦਿਆਰਥੀਆਂ ਦੇ ਅਧਿਕਾਰਾਂ ਤੇ ਸਹਿਯੋਗ ਲਈ ਸਦਾ ਵੱਚਨਬੱਧ ਰਹਾਂਗਾ- ਕੋਟਲੀ

ਜਲੰਧਰ (ਅਮਰਜੀਤ ਸਿੰਘ)- ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੋ ਵਿਦਿਆਰਥੀ ਅੰਦੋਲਨ ਤੋਂ ਰਾਜਨੀਤੀ ਵਿੱਚ ਆਏ, ਉਨਾਂ ਦੀ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਨੂੰ  ਹੱਲ ਕਰਵਾਉਣ ਦੀ ਸਦਾ ਪਹਿਲ ਕਦਮੀ ਰਹੀ ਹੈ, ਅੱਜ ਉਨ੍ਹਾਂ ਵਲੋਂ ਇਕ ਹੋਰ ਸਾਰਥਿਕ ਫੈਸਲਾ ਲੈਂਦਿਆਂ ਆਪਣੀ ਪਹਿਲੀ ਤਨਖਾਹ ਸੰਤ ਬਾਬਾ ਸਵਰਨ ਸਿੰਘ ਚਾਂਸਲਰ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਆਦਮਪੁਰ ਵਿਖੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਹਿਯੋਗ ਵਜੋਂ ਦਿੱਤੀ। ਸ. ਕੋਟਲੀ ਨੇ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਆਪਣੇ ਸੰਬੋਧਨ ਕਿਹਾ ਐਜੂਕੇਸ਼ਨ ਹੀ ਤੁਹਾਡੀ ਤੇ ਦੇਸ਼ ਦੀ ਤਰੱਕੀ ਦੇ ਰਾਹ ਖੋਲ੍ਹੇਗੀ ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਮੈਂ ਸਦਾ ਵਿਦਿਆਰਥੀਆਂ ਲਈ ਦੇ ਅਧਿਕਾਰਾਂ ਲਈ ਸੰਘਰਸ਼ਸ਼ੀਲ ਸੀ ਤੇ ਰਹਾਂਗਾ। ਤੁਸੀਂ ਖੂਬ ਪੜ੍ਹਕੇ ਦੇਸ਼ ਦੀ ਤਰੱਕੀ ਵਿੱਚ ਸਹਿਯੋਗ ਕਰੋ ਮੇਰੀਆਂ ਦੁਆਵਾਂ ਤੇ ਸਹਿਯੋਗ ਸਦਾ ਤੁਹਾਡੇ ਨਾਲ ਹੈ। ਇਸ ਮੌਕੇ ਵਾਇਸ ਚਾਂਸਲਰ ਧਰਮਜੀਤ ਸਿੰਘ, ਅੰਮ੍ਰਿਤਪਾਲ ਭੌਂਸਲੇ, ਪ੍ਰਿਤਪਾਲ ਸਿੰਘ ਪਰਹਾਰ, ਗੁਰਦੀਪ ਸਿੰਘ ਪਰਹਾਰ ਚੈਅਰਮੈਨ ਮਾਰਕੀਟ ਕਮੇਟੀ ਆਦਮਪੁਰ, ਦੀਪਕ ਗੁਪਤਾ ਸਾਬਕਾ ਕੌਂਸਲਰ ਆਦਿ ਹਾਜ਼ਰ ਸਨ।

No comments:

Post a Comment