Friday, 2 September 2022

ਜੰਡੂ ਸਿੰਘਾ ਵਿਖੇ ਬੰਗੜ ਪਰਿਵਾਰਾਂ ਵਲੋਂ ਸ਼ਰਾਧ ਦੇ ਸਾਂਝੇ ਲੰਗਰ ਦੇ ਸਮਾਗਮ 18 ਸਤੰਬਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ- ਨਗਰ ਵਿੱਚ ਮੋਜੂਦ ਬੰਗੜ ਜਠੇਰਿਆਂ ਦੇ ਸਥਾਨ ਤੇ ਸਮੂਹ ਬੰਗੜ ਪਰਿਵਾਰਾਂ ਵਲੋਂ ਸ਼ਰਾਧ ਦੇ ਸਾਂਝੇ ਲੰਗਰ ਦਾ ਸਮਾਗਮ 18 ਸਤੰਬਰ ਦਿਨ ਐਤਵਾਰ ਨੂੰ ਜੰਡੂ ਸਿੰਘਾ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪੈਟਰਨ ਡੀ.ਆਈ.ਜ਼ੀ ਹਰਭਜਨ ਰਾਮ, ਪ੍ਰਧਾਨ ਰਜਿੰਦਰ ਪਾਲ, ਮੀਤ ਪ੍ਰਧਾਨ ਗੁਰਨਾਮ ਦਾਸ, ਤਰਸੇਮ ਲਾਲ, ਸਕੱਤਰ ਰਵੀ ਕੁਮਾਰ ਮੰਤਰੀ, ਕੈਸ਼ੀਅਰ ਕੁਲਵਿੰਦਰ ਕੁਮਾਰ, ਸੂਬੇਦਾਰ ਹੁਸਨ ਲਾਲ ਅਤੇ ਹੋਰ ਮੈਂਬਰਾਂ ਨੇ ਦਸਿਆ ਕਿ ਇਨ੍ਹਾਂ ਸਾਂਝੇ ਲੰਗਰ ਦੇ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ। ਉਪਰੰਤ ਰਾਗੀ ਸਿੰਘਾ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਤਰਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਪਰੰਤ ਬੰਗੜ ਪਰਿਵਾਰਾਂ ਦੇ ਸਾਂਝੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਜਾਣਗੇ। ਕੈਸ਼ੀਅਰ ਕੁਲਵਿੰਦਰ ਕੁਮਾਰ ਨੇ ਕਿਹਾ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 


No comments:

Post a Comment