ਚੰਡੀਗੜ, (ਪ੍ਰੀਤਮ ਲੁਧਿਆਣਵੀ), 25 ਸਤੰਬਰ, 2022 : ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਲਈ ਵਿਸ਼ੇਸ ਤੌਰ ਤੇ ਲਿਖੇ ਗੀਤ, ‘ਉਠੀਂ ਉਠੀਂ ਵੇ ਭਗਤ ਸਿਆਂ’, ਜਿਸ ਵਿਚ ਕਿ ਇੱਕ ਅਸਲ ਸਚਾਈ ਪੇਸ਼ ਕੀਤੀ ਗਈ ਹੈ, ਨੇ ਚੌਫ਼ੇਰੇ ਹੀ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਬਹੁਤ ਹੀ ਸੂਝਵਾਨ ਪੰਜਾਬੀ ਗਾਇਕ ਰੋਮੀ ਘੜਾਮੇ ਵਾਲੇ ਦੀ ਬੁਲੰਦ ਅਵਾਜ ਵਿੱਚ ਰਿਕਾਰਡ ਕੀਤੇ ਇਸ ਗੀਤ ਨੂੰ ਰਾਜੂ ਨਾਹਰ ਰਿਕਾਰਡਜ ਵੱਲੋਂ ਰਿਲੀਜ ਕੀਤਾ ਗਿਆ ਹੈ। ਇਸ ਗੀਤ ਨੂੰ ਕਲਮਬੱਧ ਵੀ ਗੀਤਕਾਰ ਰੋਮੀ ਘੜਾਮੇ ਵਾਲੇ ਨੇ ਹੀ ਕੀਤਾ ਹੈ।
ਪ੍ਰੈਸ
ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤ ਨਾਲ ਮਨੀ ਬਚਨ ਨੇ
ਸ਼ਿੰਗਾਰਿਆ ਹੈ। ਗੀਤਕਾਰ ਰਾਜੂ ਨਾਹਰ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਦੀ ਵੀਡੀਓ ਹਨੀ ਬੀ ਤੇ ਇੰਦਰ ਸਾਮਪੁਰੀਆ
ਨੇ ਤਿਆਰ ਕੀਤੀ ਹੈ। ਟੀਮ ਵੱਲੋਂ ਰਣਬੀਰ ਕੌਰ ਬੱਲ ਯੂ ਐਸ ਏ ਅਤੇ ਰਾਜਵੀਰ ਚੌਤਾ ਜੀ ਦਾ ਵਿਸ਼ੇਸ ਧੰਨਵਾਦ
ਕੀਤਾ ਗਿਆ ਹੈ। ਵਾਹਿਗੁਰੂ ਪੂਰੀ ਟੀਮ ਨੂੰ ਅੱਗੇ-ਤੋਂ ਅੱਗੇ ਮਾਣ-ਮੱਤੇ ਕਦਮ ਵਧਾਉਂਦੇ ਰਹਿਣ ਦੀ ਸ਼ਕਤੀ
ਤੇ ਬਲ ਦੇਵੇ।

No comments:
Post a Comment