ਆਦਮਪੁਰ (ਖ਼ਬਰਸਾਰ ਬਿਓਰੋ)- ਥਾਣਾ ਆਦਮਪੁਰ ਦੀ ਪੁਲਿਸ ਨੇ ਇੱਕ ਵਿਆਕਤੀ ਨੂੰ 150 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਏ.ਐਸ.ਆਈ ਰਵਿੰਦਰ ਸਿੰਘ ਥਾਣਾ ਆਦਮਪੁਰ ਨੇ ਪ੍ਰੈਸ ਨੂੰ ਦਸਿਆ ਕਿ ਉਨ੍ਹਾਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਮਹੁੱਲਾ ਗਾਂਧੀ ਨਗਰ ਤੋਂ ਕਮਲ ਕੁਮਾਰ ਪੁੱਤਰ ਗੋਪੀ ਰਾਮ ਨੂੰ ਉਸਦੇ ਘਰ ਤੋਂ ਹੀ 150 ਗ੍ਰਾਮ ਅਫੀਮ ਅਤੇ 35 ਹਜ਼ਾਰ 930 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਉਨਾਂ ਕਿਹਾ ਮੁਲਜ਼ਮ ਖਿਲਾਫ ਮਾਮਲਾ ਨੰਬਰ 161 ਦਰਜ਼ ਕਰ ਲਿਆ ਹੈ ਅਤੇ ਹੋਰ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
No comments:
Post a Comment