Tuesday, 4 October 2022

ਪਿੰਡ ਪਤਾਰਾ ਵਿਖੇ 5 ਅਕਤੂਬਰ ਨੂੰ ਦੁਸ਼ਿਹਰੇ ਦਾ ਤਿਉਹਾਰ ਮਨਾਇਆ ਜਾਵੇਗਾ

ਫੂਕਿਆ ਜਾਵੇਗਾ, ਰਾਵਨ ਦਾ ਪੁਤਲਾ, ਦੇਖਣਯੋਗ ਹੋਣਗੀਆਂ ਸੁੰਦਰ ਝਾਕੀਆਂ


ਜਲੰਧਰ (ਅਮਰਜੀਤ ਸਿੰਘ)- ਪਿੰਡ ਪਤਾਰਾ ਵਿਖੇ ਦੁਸ਼ਿਹਰੇ ਦਾ ਤਿਉਹਾਰ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪਤਾਰਾ ਦੀ ਗਰਾਉਂਡ ਵਿੱਚ ਬਹੁਤ ਹੀ ਧੂਮਧਾਮ ਨਾਲ 5 ਸਤੰਬਰ ਦਿਨ ਮੰਗਲਵਾਰ ਨੂੰ ਮਨਾਇਆ ਰਿਹਾ ਹੈ। ਦੁਸ਼ਿਹਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਇਸ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਲਸ਼ਮਣ ਜੀ, ਮਾਤਾ ਸੀਤਾ ਜੀ, ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਸੈਨਾਂ, ਰਾਵਨ, ਕੁੰਭਕਰਨ ਅਤੇ ਮੇਘਨਾਥ ਦੀਆਂ ਸੁੰਦਰ ਝਾਕੀਆਂ ਦੇਖਣਯੋਗ ਹੋਣਗੀਆਂ। ਪ੍ਰਬੰਧਕਾਂ ਨੇ ਦਸਿਆ ਕਿ ਦੁਸ਼ਿਹਰਾ ਉਤਸਵ ਨੂੰ ਲੈ ਕੇ ਕਮੇਟੀ ਵਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ 5 ਅਕਤੂਬਰ ਸ਼ਾਮ ਕਰੀਬ 6 ਵਜੇ ਰਾਵਨ ਦਾ ਪੁੱਤਲਾ ਫੂਕਿਆ ਜਾਵੇਗਾ। ਪ੍ਰਬੰਧਕਾਂ ਨੇ ਕਿਹਾ 26 ਸਤੰਬਰ ਤੋਂ ਸ਼੍ਰੀ ਰਾਮ ਲੀਲਾ ਦਾ ਸਮਾਗਮ ਚੱਲ ਰਿਹਾ ਸੀ ਜੋ ਕਿ ਅੱਜ 4 ਅਕਤੂਬਰ ਨੂੰ ਸਪੰਨ ਹੋਵੇਗਾ। ਪ੍ਰੈਸ ਨੂੰ ਇਹ ਜਾਣਕਾਰੀ ਸਰਪ੍ਰਸਤ ਅਸਵਨੀਂ ਕੁਮਾਰ, ਸਾਬਕਾ ਸਰਪੰਚ ਬਿ੍ਜ ਲਾਲ, ਚੇਅਰਮੈਨ ਡਾ. ਸੁਸ਼ੀਲ ਮਹਿਤਾ, ਚੈਅਰਮੈਨ ਪ੍ਰਕਾਸ਼ ਬਹਿਲ, ਪ੍ਰਧਾਨ ਰਾਮ ਜੀ, ਮੀਤ ਪ੍ਰਧਾਨ ਵਿਜੈ ਕੁਮਾਰ ਟੋਨੀ, ਕੈਸ਼ੀਅਰ ਸੰਦੀਪ ਵਰਮਾ, ਮੈਂਬਰ ਸੁਭਮ ਸ਼ਰਮਾਂ, ਸ਼ਾਮ ਸੁੰਦਰ, ਅਮਰਜੀਤ ਗੁੱਗੂ, ਅਮਿਤ ਲਖਨਪਾਲ, ਬਲਰਾਮ ਸੋਡੀ, ਤਰਨਜੀਤ ਸਿੰਘ, ਲਖਵਿੰਦਰ ਲੱਖੀ, ਲਖਵਿੰਦਰ ਸਿੰਘ, ਪਿ੍ਰੰਸ, ਸ਼ੁੱਭਪ੍ਰੀਤ, ਡਿੰਪਲ ਗੁੱਗੀ, ਸੁਰਜੀਤ ਸਿੰਘ ਉੱਭੀ ਅਤੇ ਹੋਰ ਹਾਜ਼ਰ ਸਨ।  

              ਥਾਣਾ ਪਤਾਰਾ ਦੀ ਪੁਲਿਸ ਕਰੇਗੀ ਲੋਕਾਂ ਦੀ ਸੁਰੱਖਿਆ- ਪ੍ਰੈਸ ਨਾਲ ਗੱਲਬਾਤ ਦੋਰਾਨ ਥਾਣਾ ਪਤਾਰਾ ਮੁੱਖੀ ਇੰਸਪੈਕਟਰ ਮੈਡਮ ਅਰਸ਼ਪ੍ਰੀਤ ਕੌਰ ਨੇ ਕਿਹਾ ਪਿੰਡ ਪਤਾਰਾ ਵਿਖੇ ਮਨਾਏ ਜਾ ਰਹੇ ਦੁਸ਼ਿਹਰੇ ਨੂੰ ਲੈ ਕੇ ਦੁਸ਼ਿਹਰਾ ਦੇਖਣ ਆ ਰਹੇ ਲੋਕਾਂ ਦੀ ਸੁਰੱਖਿਆ ਲਈ ਐਸ.ਐਸ.ਪੀ ਸਾਹਿਬ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਥੇ ਸੀ.ਸੀ.ਟੀ.ਵੀ ਕੈਮਰੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣਗੇ ਉਥੇ ਪੁਲਿਸ ਫੋਰਸ ਵੀ ਭਾਰੀ ਗਿਣਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਦੁਸ਼ਿਹਰੇ ਵਿੱਚ ਡਿਊਟੀ ਨਿਭਾਏਗੀ।


No comments:

Post a Comment