ਹੁਸ਼ਿਆਰਪੁਰ 19 ਸਤੰਬਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀਪੀਐੱਸ ਕਪਤਾਨ ਪੁਲਸ ਇਨਵੈਸਟੀਗੇਸ਼ਨ ਦੀ ਰਹਿਨੁਮਾਈ ਹੇਠ ਨਸ਼ੇ ਨੂੰ ਰੋਕਣ ਲਈ ਤੇ ਲੁੱਟਾਂ ਖੋਹਾਂ ਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਅਤੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਕਰਨ ਲਈ ਪਲਵਿੰਦਰ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਸ ਸਿਟੀ ਅਤੇ ਦੇਸ ਰਾਜ ਸਬ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਜੇਲ੍ਹ ਦੇ ਟਾਵਰ ਦੋ ਅਤੇ ਤਿੰਨ ਵਿਚਕਾਰ ਕੇਂਦਰੀ ਜੇਲ੍ਹ ਦੀ ਬਾਹਰਲੀ ਸਾਇਡ ਤੋਂ ਜਤਿਨ ਕੁਮਾਰ ਬੱਤਰਾ ਪੁੱਤਰ ਖਰੈਤੀ ਲਾਲ ਬੱਤਰਾ ਵਾਸੀ ਕੁਆਟਰ ਨੰਬਰ 85 ਟ੍ਰਿਪਲ ਸਟੋਰੀ ਪੁਲਸ ਲਾਈਨ ਹੁਸ਼ਿਆਰਪੁਰ ਵੱਲੋਂ ਜੇਲ੍ਹ ਅੰਦਰ ਸਾਮਾਨ ਸੁੱਟਿਆ ਗਿਆ ਜਿਸ ਵਿੱਚ 25 ਗਰਾਮ ਨਸ਼ੀਲਾ ਪਦਾਰਥ ਇੱਕ ਮੋਬਾਇਲ ਫੋਨ ਮਾਰਕਾ ਸੈਮਸੰਗ ਬਿਨਾਂ ਸਿਮ 1 ਡਾਟਾ ਕੇਬਲ 1ਹੈੱਡਫੋਨ 5 ਬੀੜੀਆਂ ਦੇ ਬੰਡਲ ਅਤੇ 5 ਤੰਬਾਕੂ ਦੀਆਂ ਪੁੜੀਆਂ ਸਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਿਫ਼ਾਫ਼ੇ ਵਿੱਚ ਜ਼ਿਆਦਾ ਸਮਾਂਨ ਹੋਣ ਕਰ ਕੇ ਦੀਵਾਰ ਨਾਲ ਟਕਰਾ ਕੇ ਲਿਫ਼ਾਫ਼ਾ ਬਾਹਰ ਵੱਲ ਦੇ ਪਾਸੇ ਹੀ ਡਿੱਗ ਗਿਆ ਜਿਸ ਤੇ ਜਤਿਨ ਕੁਮਾਰ ਬੱਤਰਾ ਨੂੰ ਕਾਬੂ ਕੀਤਾ ਗਿਆ ਏਐਸਆਈ ਗਗਨ ਸਿੰਘ ਵੱਲੋਂ ਜਤਿਨ ਕੁਮਾਰ ਬੱਤਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਪਰ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਅਤੇ ਗ੍ਰਿਫ਼ਤਾਰ ਵਿਅਕਤੀ ਪਾਸੋਂ ਗਹਿਰਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ
Wednesday, 21 September 2022
ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਜਤਿਨ ਕੁਮਾਰ ਨੂੰ ਗ੍ਰਿਫ਼ਤਾਰ ।

Subscribe to:
Post Comments (Atom)

No comments:
Post a Comment