Thursday, 15 September 2022

ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨੇ ਪਿੰਡ ਮਦਾਰਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਦਾ ਸਵਾਗਤ ਕਰਦੇ ਮੋਹਨ ਲਾਲ ਕਟਾਰੀਆ, ਰੋਮੀ ਕਟਾਰੀਆਂ ਅਤੇ ਹੋਰ ਪਤਵੰਤੇ। 

ਅਮਰਜੀਤ ਸਿੰਘ ਜੰਡੂ ਸਿੰਘਾ- ਬੀਤੀ ਰਾਤ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਪਿੰਡ ਮਦਾਰਾ ਵਾਸੀਆਂ ਦੀਆਂ ਸਮੱਸਿਆਵਾਂ ਸੁਨਣ ਲਈ ਪਿੰਡ ਮਦਾਰਾ ਵਿਖੇ ਪੁੱਜੇ। ਜਿਨ੍ਹਾਂ ਦਾ ਮੋਹਨ ਲਾਲ ਕਟਾਰੀਆ, ਰੋਮੀ ਕਟਾਰੀਆ ਅਤੇ ਸਾਥੀਆਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਦਿਆਂ ਹੀ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਕਰ ਰਹੀ ਹੈ। ਉਨ੍ਹਾਂ ਕਿਹਾ ਹਲਕਾ ਕਰਤਾਰਪੁਰ ਦੇ ਪਿੰਡਾਂ ਵਿੱਚ ਵਿਕਾਸ ਧੜੱਲੇ ਨਾਲ ਕਰਵਾਇਆ ਜਾਵੇਗਾ ਅਤੇ ਪਿੰਡਾਂ ਦੀ ਨੁਹਾਰ ਬਦਲੇਗੀ।


ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨਾਲ ਬਲਾਕ ਪ੍ਰਧਾਨ ਸੁਰੇਸ਼ ਕਲੇਰ, ਬੀਰ ਚੰਦ ਸੁਰੀਲਾ ਕੋਆਰਡੀਨੇਟਰ ਵੀ ਉਚੇਚੇ ਤੇਰ ਤੇ ਪੁੱਜੇ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਵਿਧਾਇਕ ਨੂੰ ਦੱਸੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਅਪੀਲ ਕੀਤੀ। ਇਸ ਮੌਕੇ ਤੇ ਮੋਹਨ ਲਾਲ ਕਟਾਰੀਆ, ਰੋਮੀ ਕਟਾਰੀਆਂ, ਯਸ਼ਪਾਲ ਰੱਤੂ, ਜੋਨਾਂ ਮਸੀਹ, ਪਰਮਜੀਤ ਮਿਨਹਾਲ, ਨਰੇਸ਼ ਸਿੱਧੂ, ਰਾਣੀ, ਬਖਸ਼ੀ, ਜੀਤ ਰਾਮ, ਸੱਤੀ, ਸੋਨੂੰ, ਰਾਜਾ ਮੱਟੂ, ਡਾ. ਸ਼ਾਮ, ਨਸੀਬ ਚੰਦ, ਗੁਰਜੀਤ ਕਟਾਰੀਆ, ਅਮਰਜੀਤ, ਐਸ.ਐਚ.ਉ ਆਦਮਪੁਰ ਹਰਦੀਪ ਸਿੰਘ, ਚੋਕੀ ਇੰਚਾਰਜ਼ ਭਗਵੰਤ ਸਿੰਘ, ਸੈਕਟਰੀ ਵਿਜੈ ਕੁਮਾਰ ਆਦਮਪੁਰ, ਆਪ ਆਗੂ ਅਸ਼ੋਕ ਕੁਮਾਰ ਕਪੂਰ ਪਿੰਡ, ਸਰਪੰਚ ਰਛਪਾਲ ਫੋਜੀ, ਜਸਵੰਤ ਕਟਾਰੀਆ ਅਤੇ ਹੋਰ ਹਾਜ਼ਰ ਸਨ।



No comments:

Post a Comment