Saturday, 17 September 2022

ਅੱਸੂ ਮਹੀਨੇ ਦੀ ਸੰਗਰਾਂਦ ਮੌਕੇ ਹਜ਼ਾਰਾ ਸੰਗਤਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਭਰੀ

ਹਾਜ਼ਰੀ ਜਥੇਦਾਰ ਰਣਜੀਤ ਸਿੰਘ ਡਰੋਲੀ ਕਲਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ                                ਆਦਮਪੁਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿੱਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਦੇਸ਼ਾਂ ਵਿਦੇਸਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸੇਸ਼ ਨਿਗਰਾਨੀ ਹੇਠ ਮਨਾਇਆ ਗਿਆ। ਅੱਜ ਸੰਗਰਾਂਦ ਦੇ ਦਿਹਾੜੇ ਤੇ ਹਜ਼ਾਰਾ ਸੰਗਤਾਂ ਗੁਰੂ ਘਰ ਵਿੱਖੇ ਅਮਿ੍ਰਤ ਵੇਲੇ ਤੋਂ ਸ਼ਾਮ ਤੱਕ ਨਤਮਸਤਕ ਹੋਈਆਂ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਦਾ ਆਸ਼ਰੀਵਾਦ ਪ੍ਰਾਪਤ ਕੀਤਾ। ਅੱਜ ਗੁਰੂ ਘਰ ਵਿਖੇ ਸੰਗਤਾਂ ਨੇ ਜਿਥੇ ਅੱਸੂ ਦਾ ਮਹੀਨਾ ਸਰਵਣ ਕੀਤਾ ਉਥੇ ਗੁਰੂ ਘਰ ਪੁੱਜੇ ਕਥਾ ਵਾਚਕ ਭਾਈ ਪਰਮਜੀਤ ਸਿੰਘ, ਹਜੂਰੀ ਰਾਗੀ ਭਾਈ ਗੁਰਨਾਮ ਸਿੰਘ, ਰਾਗੀ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਬ ਜੀ, ਢਾਡੀ ਭਾਈ ਹਰਜਿੰਦਰ ਸਿੰਘ ਫੱਕਰ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰੂ ਇਤਿਹਾਸਕ ਵਾਰ੍ਹਾਂ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਘਰ ਪੁੱਜੇ ਸੇਵਾਦਾਰਾਂ ਨੂੰ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵਲੋਂ ਸਿਰੇਪਾਉ ਦੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।  
                               ਸਵ. ਜਥੇਦਾਰ ਰਣਜੀਤ ਸਿੰਘ ਦੀ ਨਿੱਘੀ ਯਾਦ ਵਿੱਚ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ -ਸਵਰਗਵਾਸੀ ਜਥੇਦਾਰ ਰਣਜੀਤ ਸਿੰਘ ਸਾਬਕਾ ਸਰਪੰਚ ਤੇ ਸਾਬਕਾ ਐਸ.ਜੀ.ਪੀ.ਸੀ ਮੈਂਬਰ ਡਰੋਲੀ ਕਲਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਲਾਇਨਜ਼ ਕਲੱਬ ਆਦਮਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਲਾਇਨਜ਼ ਆਈ ਹਸਪਤਾਲ ਆਦਮਪੁਰ ਤੋਂ ਮਾਹਰ ਡਾ. ਏ.ਐਸ ਦੁੱਗਲ (ਮੈਡੀਕਲ ਸਪੈਸ਼ਲਿਸਟ), ਡਾ. ਕਰਨੈਲ ਸਿੰਘ (ਚਮੜੀ ਰੋਗਾਂ ਦੇ ਮਾਹਰ), ਡਾ. ਹਰਪ੍ਰੀਤ ਸਿੰਘ (ਅੱਖਾਂ ਦੇ ਮਾਹਰ), ਡਾ. ਹਰਪ੍ਰੀਤ ਸਿੰਘ (ਹੱਡੀ ਰੋਗਾਂ ਦੇ ਮਾਹਰ) ਨੇ ਗੁਰੂ ਘਰ ਪੁੱਜੀਆਂ 477 ਦੇ ਕਰੀਬ ਸੰਗਤਾਂ ਦੀਆਂ ਜਿਥੇ ਅੱਖਾਂ ਦੇ ਫ੍ਰੀ ਚੈਕਅੱਪ ਕੀਤੇ ਗਏ ਉਥੇ ਕਰੀਬ 477  ਮਰੀਜ਼ਾਂ ਦੀਆਂ ਵੱਖ-ਵੱਖ ਬੀਮਾਰੀਆਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਗੁਰ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਤੇ ਸਮੂਹ ਮੈਂਬਰਾਂ ਨੇ ਲਾਇਨਜ਼ ਕਲੱਬ ਆਦਮਪੁਰ ਦੇ ਸਮੂਹ ਮੈਂਬਰਾਂ ਅਤੇ ਡਾਕਟਰ ਸਹਿਬਾਨਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।        ਇਨ੍ਹਾਂ ਸਮਾਗਮਾਂ ਅਤੇ ਕੈਂਪ ਦੋਰਾਨ ਜਥੇਦਾਰ ਪ੍ਰਧਾਨ ਮਨੋਹਰ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਹਰਦੀਪ ਸਿੰਘ ਦੀਪਾ, ਰਛਪਾਲ ਸਿੰਘ ਸਰਪੰਚ, ਦਲਜੀਤ ਸਿੰਘ ਮਜੀਠੀਆ, ਜਸਪਾਲ ਸਿੰਘ ਪ੍ਰਧਾਨ ਵਿਸ਼ਵ ਰਾਜਪੂਤ ਸਭਾ, ਕੈਸ਼ੀਅਰ ਉਕਾਰ ਸਿੰਘ, ਜਰਨੈਲ ਸਿੰਘ ਖਾਲਸਾ ਨਡਾਲੋਂ, ਸਰਪ੍ਰਸਤ ਫਤਿਹ ਸਿੰਘ ਪਰਹਾਰ, ਹਰਜੀਤ ਸਿੰਘ, ਜਸਵੀਰ ਸਿੰਘ, ਸੰਦੀਪ ਸਿੰਘ, ਲਾਇਨਜ਼ ਕਲੱਬ ਆਦਮਪੁਰ ਤੋਂ ਪ੍ਰਧਾਨ ਵਿਨੋਦ ਕੁਮਾਰ, ਸੈਕਟਰੀ ਰਾਜੀਵ ਸਿੰਗਲਾ, ਸੁਨੀਲ ਡੋਗਰਾ, ਰਜਿੰਦਰ ਪ੍ਰਸਾਦ, ਖੜਕ ਸਿੰਘ, ਅਮਰਜੀਤ ਸਿੰਘ ਕੁੱਕੂ, ਅਕਸ਼ੈਦੀਪ ਸ਼ਰਮਾਂ, ਹਰਵਿੰਦਰ ਸਿੰਘ ਪਰਹਾਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।   

No comments:

Post a Comment