Thursday, 15 September 2022

ਐਂਟੀ ਕੁਰੱਪਸ਼ਨ ਫਾਉਡੇਂਸਨ ਆਫ ਇੰਡੀਆਂ ਨੇ ਵੈਦ ਬਲਜਿੰਦਰ ਰਾਮ ਨੂੰ ਪੰਜਾਬ ਦੇ ਉਪ ਚੇਅਰਮੈਨ ਲਗਾਇਆ


ਜਲੰਧਰ (ਅਮਰਜੀਤ ਸਿੰਘ)- ਬੀਤੇ ਦਿਨੀਂ ਕਰਨਾਲ ਵਿਖੇ ਐਂਟੀ ਕੁਰੱਪਸ਼ਨ ਫਾਉਡੇਂਸਨ ਆਫ ਇੰਡੀਆਂ ਦੀ ਇੱਕ ਹੋਈ ਵਿਸ਼ੇਸ਼ ਮੀਟਿੰਗ ਦੋਰਾਨ ਸੰਸਥਾ ਦੇ ਸੀਨੀਅਰ ਆਗੂਆਂ ਨੇੇ ਵੈਦ ਬਲਜਿੰਦਰ ਰਾਮ ਪਿੰਡ ਖੜਕਾਂ ਹੁਸ਼ਿਆਰਪੁਰ ਨੂੰ ਪੰਜਾਬ ਦੇ ਉਪ ਚੇਅਰਮੈਨ ਲਗਾਉਦੇ ਹੋਏ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਸੋਪਿਆ ਹੈ। ਇਹ ਅਹੁੱਦਾ ਮਿਲਣ ਤੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਜਿਥੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਨਰਿੰਦਰ ਅਰੋੜਾ ਅਤੇ ਵੈਦ ਸੁਮਨ ਸੂਦ ਸਟੇਟ ਕੋ-ਆਰਡੀਨੇਟਰ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਇਹ ਸੇਵਾ ਉਹ ਇਨਾਮਦਾਰੀ ਅਤੇ ਤੰਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਇਸ ਸੰਸਥਾ ਦੇ ਮੁੱਖ ਮਕਸਦ ਲੋਕ ਸੇਵਾ ਹੈ ਜਿਸਦੇ ਤਹਿਤ ਲੋਕ ਸੇਵਾ ਕਰਦੇ ਹੋਏ, ਗਰੀਬ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਜ਼ੁਲਮ ਖਿਲਾਫ ਅਵਾਜ਼ ਬੁਲੰਦ ਕਰਕੇ ਲੋਕਾਂ ਦੀ ਮੱਦਦ ਲਈ ਉਹ ਅੱਗੇ ਆਉਣਗੇ। ਉਨ੍ਹਾਂ ਕਿਹਾ ਸਾਡੀਆਂ ਧੀਆਂ ਨਾਲ ਹੋ ਰਹੀ ਬੇਇੰਨਸਾਫੀ ਅਤੇ ਕਰੱਪਸ਼ਨ ਨੂੰ ਖਤਮ ਕਰਨ ਲਈ ਵੀ ਅਹਿੱਮ ਕਦਮ ਚੁੱਕੇ ਜਾਣਗੇ। ਕਰਨਾਲ ਵਿਖੇ ਹੋਏ ਸਮਾਗਮ ਵਿੱਚ ਵੈਦ ਬਲਜਿੰਦਰ ਰਾਮ ਦਾ ਵਿਸ਼ੇਸ਼ ਸਨਮਾਨ ਹਿੰਦੀ ਫ਼ਿਲਮ ਜਗਤ ਦੇ ਮਹਾਨ ਐਕਟਰ ਗੁਲਸ਼ਨ ਗਰੋਵਰ ਵਲੋਂ ਕੀਤਾ ਗਿਆ। ਇਹ ਅਹੁੱਦਾ ਮਿਲਣ ਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਨੇ ਵੀ ਇੱਕ ਵਿਸ਼ੇਸ਼ ਮੁਲਾਕਾਤ ਦੋਰਾਨ ਵੈਦ ਬਲਜਿੰਦਰ ਰਾਮ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਉਪ ਚੇਅਰਮੈਨ ਬਨਣ ਤੇ ਮੁਬਾਰਕਾਂ ਦਿੱਤੀਆਂ।

No comments:

Post a Comment