Wednesday, 14 September 2022

ਸਾਨੂੰ ਆਪਣੇ ਜਨਮਦਿਨ ਸਾਲਗਿਰਾ ਜਾਂ ਹੋਰ ਖੁਸ਼ੀ ਦੇ ਮੌਕੇ ਤੇ ਰੁੱਖ ਲਗਾਉਣੇ ਚਾਹੀਦੇ ਹਨ : ਕੌੱਸਲ


ਹੁਸ਼ਿਆਰਪੁਰ 13 ਸਤੰਬਰ (ਤਰਸੇਮ ਦੀਵਾਨਾ)-
 
ਮਿਸ਼ਨ ਹਰਿਆਲੀ ਤਹਿਤ  ਮਾਊਂਟ ਵਿਉ ਕੋਨਸੈਟ ਸਕੂਲ  ਜਹਾਨ ਖੇਲਾਂ ਵਿਖੇ ਡਾਇਰੈਕਟਰ ਹਰਦੇਵ ਸਿੰਘ ਕੌਂਸਲ  ਦੀ ਮੌਜੂਦਗੀ ਵਿੱਚ ਰੁੱਖ ਲਗਾਏ ਗਏ ਇਸ ਮੌਕੇ ਬੋਲਦਿਆਂ ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਰੁੱਖ ਇੱਕ ਬੱਚਿਆਂ ਦੀ ਤਰ੍ਹਾਂ ਹੁੰਦੇ ਹਨ ਅਤੇ ਰੁੱਖਾਂ ਨੂੰ ਵੀ ਬੱਚਿਆਂ ਦੀ ਤਰ੍ਹਾਂ ਪਾਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਲੱਖਾਂ ਰੁਪਿਆ ਲਾ ਕੇ ਮਿਲਣ ਵਾਲੀ ਮੁੱਲ ਆਕਸੀਜਨ  ਰੁੱਖ ਸਾਨੂੰ ਉਹ ਆਕਸੀਜਨ   ਬਿਲਕੁਲ ਫ੍ਰੀ ਵਿਚ ਦਿੰਦੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜਨਮਦਿਨ ਸਾਲਗਿਰਾ ਜਾਂ ਕੋਈ ਹੋਰ ਵੀ ਖੁਸ਼ੀ ਦੇ ਮੌਕੇ ਤੇ ਰੁੱਖ ਲਗਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਅੱਜ ਵਿਕਾਸ ਦੇ ਨਾਂ ਤੇ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਸੜਕਾਂ ਚੋਂ ਬੇਤਹਾਸ਼ਾ ਰੁੱਖ ਵੱਢੇ ਜਾ ਰਹੇ ਹਨ  ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ   । ਇਸ ਮੌਕੇ ਹੋਰਨਾਂ ਤੋਂ ਇਲਾਵਾ  ਪ੍ਰਿੰਸੀਪਲ ਰਜਨੀ ਦੇਵੀ, ਆਰਜੂ, ਬਲਵੀਰ ਕੌਰ, ਮਨਪ੍ਰੀਤ ਕੌਰ,  ਪ੍ਰਿਆ, ਕੁਲਦੀਪ ਕੌਰ, ਰੀਨਾ ਕੁਮਾਰੀ, ਪੂਨਮਦੀਪ ਕੌਰ, ਨਵਨੀਤ,  ਜੋਤੀ ਅਤੇ  ਗੁਰਜੀਤ ਸਿੰਘ, ਸਰਦਾਰ ਸੁਖਵਿੰਦਰ ਸਿੰਘ, ਵਿਦਿਆਰਥੀ ਵੀ ਸ਼ਾਮਿਲ ਹੋਏ।

No comments:

Post a Comment