Wednesday, 14 September 2022

100 ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ


ਆਦਮਪੁਰ (ਅਮਰਜੀਤ ਸਿੰਘ)-
ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਪੀ ਪੀ ਐਸ ਅਤੇ ਮਨਜੀਤ ਕੌਰ ਪੀ ਪੀ ਐਸ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਿਤੀ 14.09.2022 ਨੂੰ ਥਾਣਾ ਸਾਂਝ ਕੇਂਦਰ ਆਦਮਪੁਰ ਅਤੇ ਸਾਂਝ ਕੇਂਦਰ ਪਤਾਰਾ ਵੱਲੋ ਡੀ ਐਸ ਪੀ ਸ੍ਰੀ ਸਰਬਜੀਤ ਰਾਏ ਪੀ ਪੀ ਐਸ ਸਬ ਡਵੀਜ਼ਨ ਆਦਮਪੁਰ ਅਤੇ ਮੁੱਖ ਅਫਸਰ ਥਾਣਾ ਪਾਤਰਾ ਸ਼੍ਰੀਮਤੀ ਅਰਸ਼ਦੀਪ ਕੌਰ ਇੰਸਪੈਕਟਰ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ ਆਈ ਪੂਰਨ ਸਿੰਘ, ਏਐਸਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਤਾਰਾ ਵਿਖੇ ਪਹਿਲੀ ਕਲਾਸ ਤੋਂ ਲੈ ਕੇ 5 ਵੀ ਕਲਾਸ ਤੱਕ ਦੇ 100 ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ ਅਤੇ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112,181 ਅਤੇ ਬਰਸਾਤ ਦੇ ਮੌਸਮ ਦੌਰਾਨ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀਮਤੀ ਮਨਜਿੰਦਰ ਕੌਰ ਮੁੱਖ ਅਧਿਆਪਕ ਅਤੇ ਹੋਰ ਸਟਾਫ ਏ ਐਸ ਆਈ ਜੀਵਨ ਸਿੰਘ, ਏ. ਐਸ.ਆਈ ਨਿਰਮਲ ਸਿੰਘ ਪਤਾਰਾ, ਸੀਨੀਅਰ ਸਿਪਾਹੀ ਪ੍ਰਦੀਪ ਕੁਮਾਰ, PHG ਬਲਜੀਤ ਸਿੰਘ, ਸਰਪੰਚ ਸਤਪਾਲ ਦਾਸ ਪਤਾਰਾ, L/CT ਰਾਜਦੀਪ ਕੌਰ ਮਹਿਲਾਂ ਮਿੱਤਰ ਹੈਲਪ ਡੈਸਕ ਪਤਾਰਾ, ਸੰਦੀਪ ਸਿੰਘ ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

No comments:

Post a Comment