Wednesday, 21 September 2022

ਤੀਸਰੇ ਦਿਨ 0 ਤੋਂ 5 ਸਾਲ ਦੇ 1432 ਨੂੰ ਪਿਲਾਇਆ ਗਈਆਂ ਪੋਲੀੳ ਰੋਕੂ ਬੂੰਦਾ।

ਬਾਬਾ ਰੋਡੂ ਸ਼ਾਹ ਮੇਲੇ ਤੇ ਪਹੁੰਚੀ ਸੰਗਤ ਨੇ ਲਿਆ ਮੁਹਿੰਮ ਦਾ ਲਾਹਾ[

ਤਿੰਨ ਦਿਨ ਵਿੱਚ ਕੁੱਲ 9144 ਬੱਚਿਆ ਨੂੰ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ


ਫਤਿਹਗੜ ਸਾਹਿਬ (ਅਮਰਜੀਤ ਸਿੰਘ)- ਸਿਵਲ ਸਰਜਨ ਫਤਿਹਗੜ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗੁਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਸੰਸਥਾ ਅਧੀਨ ਆਉਦੇਂ ਪੇਂਡੂ ਖੇਤਰ ਵਿੱਚ ਤਿੰਨ ਦਿਨ ਵਿਸ਼ੇਸ਼ ਮੁਹਿੰਮ ਚਲਾ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਆ ਡਾ. ਭੁਪਿੰਦਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਕ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ 0 ਤੋਂ 5 ਸਾਲ ਦੇ ਬੱਚਿਆ ਨੂੰ ਪੋਲੀੳ ਰੋਕੂ ਬੰuਦਾ ਪਿਲਾਇਆ ਜਾਂਦੀਆ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਵਿਸ਼ਵ ਸਿਹਤ ਸੰਗਠਨ ਵੱਲੋ ਹਾਈ ਰਿਸਕ ਏਰੀਆ ਜਿਂਵੇ ਕਿ ਭੱਠੇ, ਸੱਲਮ,ਝੁਗਿਆ, ਉਸਾਰੀ ਅਧੀਨ ਇਮਾਰਤਾ ਅਤੇ ਫੈਕਟਰੀਆ ਵਿੱਚ ਲਗੇ ਮਜਦੂਰਾਂ ਦੇ ਬੱਚਿਆ ਨੂੰ ਹੀ ਕਵਰ ਕਰਨ ਲਈ ਰਾਂੳਡ ਕੀਤਾ ਜਾਂਦਾ ਹੈ ਪਰ ਇਸ ਸਾਲ ਹਾਈ ਰਿਸਕ ਏਰੀਆ ਦੇ ਨਾਲ ਨਾਲ ਪਿੰਡਾ ਵਿੱਚ ਰਹਿ ਰਹੀ ਆਬਾਦੀ ਨੂੰ ਵੀ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ 2 ਸਾਲ ਕੋਰੋਨਾ ਮਹਾਂਮਾਰੀ ਨਾਲ ਝੂਜਨ ਕਾਰਨ ਪੋਲੀੳ ਵਰਗੀ ਨਾਮੁਰਾਦ ਬੀਮਾਰੀ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਵੱਲੋ ਇਹ ਕਦਮ ਲਿਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਇਸ ਮੁਹਿੰਮ ਦਾ ਨੰਦਪੁਰ ਕਲੋੜ ਵਿੱਖੇ ਬਾਬਾ ਰੋਡੂ ਸ਼ਾਹ ਜੀ ਦੇ ਸਥਾਨ ਤੇ ਮੇਲੇ ਤੇ ਆਈਆ ਸੰਗਤਾ ਵੱਲੋ ਵੀ ਲਾਹਾ ਲਿਆ ਗਿਆ ਜਿਸ ਵਿੱਚ ਸਿਹਤ ਟੀਮਾਂ ਵੱਲੋ ਛੋਟੇ ਬੱਚਿਆ ਨੂੰ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਬੂਥ ਲਗਾ 5524 ਬੱਚਿਆ ਨੂੰ ਅਤੇ ਦੂਸਰੇ ਦਿਨ 1965 ਬੱਚਿਆ ਨੂੰ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ। ਉਨ੍ਹਾਂ ਦੱਸਿਆ ਕਿ ਨੰਦਪੁਰ ਕਲੋੜ ਅਧੀਨ ਪੈਂਦੇ ਖੇਤਰ ਅਧੀਨ ਕਵਰ ਕੀਤੇ ਜਾਣ ਵਾਲੇ 0 ਤੋਂ 5 ਸਾਲ ਦੇ ਬੱਚਿਆ ਦੀ ਗਿਣਤੀ 8335 ਸੀ ਜਿਸਨੂੰ ਕਿ ਤੀਸਰੇ ਦਿਨ ਘਰ ਘਰ ਜਾ ਕੇ ਟੀਮਾ ਵੱਲੋ ਤੀਸਰੇ ਦਿਨ 1432 ਬੱਚਿਆ ਨੂੰ ਪੋਲੀੳ ਰੋਕੂ ਬੂੰਦਾਂ ਪਿਲਾ ਤਿੰਨ ਦਿਨ ਵਿੱਚ ਕੁੱਲ 9144 ਬੱਚਿਆ ਨੁੰ ਕਵਰ ਕੀਤਾ ਗਿਆ। ਇਸ ਮੋਕੇ ਤੇ ਫਤਿਹਹੜ ਸਾਹਿਬ ਤੋਂ ਪੋਲੀੳ ਨੋਡਲ ਅਫਸਰ ਡਾ. ਤਰੁਨਦੀਪ ਵੱਲੋ ਪੋਲੀੳ ਮੁਹਿੰਮ ਦਾ ਵੱਖ  ਵੱਖ ਪਿੰਡਾ ਵਿੱਚ ਜਾਇਜਾ ਲਿਆ ਗਿਆ।


No comments:

Post a Comment