ਬਿਲਗਾ/ਜਲੰਧਰ (ਅਮਰਜੀਤ)- ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ ਪਬਲਿਕ ਸਕੂਲ, ਬਿਲਗਾ ਵਿਖੇ 28ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਸੰਦੀਪ ਕੌਰ ਜੀ ਪਹੁੰਚੇ ਅਤੇ ਸਕੂਲ ਦੀ ਪ੍ਰਸੰਸਾ ਕਰਦਿਆਂ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਦੀ ਸ਼ੁਰੂਆਤ ਹਵਨ ਦੇ ਪਵਿੱਤਰ ਮੰਤਰ ਜਾਪ ਨਾਲ ਕੀਤੀ ਗਈ ਅਤੇ ਮਾਤਾ ਸ਼ੀਲਾ ਰਾਣੀ ਤਾਂਗੜੀ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ। ਹਵਨ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪਾਏ ਗਏ ਭੰਗੜੇ ਨੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਭੁਪਿੰਦਰ ਅਤੇ ਰਿਤਿਕ ਵੱਲੋਂ ਗਾਏ ਗੀਤਾਂ ਦੀ ਸਭ ਨੇ ਖੂਬ ਪ੍ਰਸੰਸਾ ਕੀਤੀ।
ਇਸ ਮੌਕੇ ਸਕੂਲ ਦੇ ਸੰਸਥਾਪਕ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾਂ ਨੇ ਕਿਹਾ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਇੱਕ ਨਾਮੀ ਸੰਸਥਾ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਆਪਣੇ ਇਲਾਕੇ ਦੇ ਸਾਰੇ ਸਕੂਲਾਂ ਵਿੱਚੋਂ ਮੋਹਰੀ ਹੈ ਅਤੇ ਇਸ ਦਾ ਸਿਹਰਾ ਪ੍ਰਧਾਨ ਡੀ.ਏ.ਵੀ ਮੈਨੇਜਮੈਂਟ ਪਦਮ ਸ਼੍ਰੀ ਪੂਨਮ ਸੂਰੀ ਜੀ, ਡਾਇਰੈਕਟਰ ਡਾ: ਸ਼੍ਰੀਮਤੀ ਨਿਸ਼ਾ ਪਸੀਨ, ਚੇਅਰਮੈਨ ਸ੍ਰੀ ਅਸ਼ਵਨੀ ਤਾਂਗੜੀ, ਵਾਈਸ ਚੇਅਰਮੈਨ ਸ੍ਰੀ ਅਜੇ ਗੋਸਵਾਮੀ, ਮੈਨੇਜਰ ਡਾ. ਸ਼੍ਰੀਮਤੀ ਅਜੇ ਸਰੀਨ, ਡਾ. ਸ਼੍ਰੀਮਤੀ ਰਸ਼ਮੀ ਵਿੱਜ ਦੀ ਕੁਸ਼ਲ ਅਗਵਾਈ ਨੂੰ ਜਾਂਦਾ ਹੈ। ਪਿ੍ੰਸੀਪਲ ਰਵੀ ਸ਼ਰਮਾਂ ਨੇ ਸਥਾਨਕ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸਟਾਫ਼ ਮੈਂਬਰਾਂ ਅਤੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ| ਇਸ ਮੌਕੇ ਜਿੱਥੇ ਸ਼੍ਰੀਮਤੀ ਮਧੂ ਸੇਖੜੀ ਅਤੇ ਸ਼੍ਰੀਮਤੀ ਰਜਨੀ ਸ਼ਰਮਾਂ ਨੇ ਹਵਨ ਦੇ ਪਵਿੱਤਰ ਮੰਤਰਾਂ ਦਾ ਜਾਪ ਕਰਕੇ ਹਵਨ ਯੱਗ ਦੀ ਸੰਪੂਰਨਤਾ ਕੀਤੀ, ਉੱਥੇ ਸਟੇਜ ਦਾ ਸੰਚਾਲਨ ਰਾਜਬੀਰ ਕੌਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸਥਾਨਕ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸ਼੍ਰੀ ਤੇਜਾ ਸਿੰਘ, ਸ਼੍ਰੀ ਵਿਜੇ ਅਰੋੜਾ, ਸ਼੍ਰੀਮਤੀ ਹਰਦੀਪ ਕੌਰ, ਸ਼੍ਰੀਮਤੀ ਅਨੀਤਾ ਸ਼ਰਮਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ| ਸਮਾਗਮ ਦੇ ਅੰਤ ਵਿੱਚ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਲਈ ਲੰਗਰ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਗਿਆ।

No comments:
Post a Comment