ਚੰਡੀਗੜ, (ਪ੍ਰੀਤਮ ਲੁਧਿਆਣਵੀ), 9 ਸਤੰਬਰ, 2022 : ਸੀ. ਬੀ. ਐੱਸ. ਈ. ਵੱਲੋਂ ਪੂਰੇ ਭਾਰਤ ਵਿੱਚ ਇਸ ਸਾਲ 19 ਅਧਿਆਪਕਾਂ ਨੂੰ ‘ਟੀਚਿੰਗ ਅਤੇ ਸਕੂਲ ਲੀਡਰਸ਼ਿਪ ਵਿੱਚ ਉੱਤਮਤਾ ਲਈ ਸੀ ਬੀ ਐੱਸ ਈ ਸਨਮਾਨ’ ਲਈ ਚੁਣਿਆ ਗਿਆ ਸੀ। ਇਨਾਂ ਵਿੱਚੋ ਤਿੰਨ ਅਧਿਆਪਕ ਅੰਮਿ੍ਰਤਸਰ ਸ਼ਹਿਰ ਦੇ ਸਨ। ਜਿਨਾਂ ਵਿੱਚੋਂ ਇਕ ਸ੍ਰੀ ਗੁਰੂ ਹਰਕਿ੍ਰਸ਼ਨ ਸੀਨੀਅਰ ਸੈਕੰਡਰੀ ਤੋਂ ਡਾ. ਨਵਲਪ੍ਰੀਤ ਸਿੰਘ ਪੀ. ਜੀ. ਟੀ. ਮਾਡ ਮੀਡੀਆ ਹਨ, ਜਿਨਾਂ ਨੂੰ ਉਸ ਦੀਆਂ ਸ਼ਾਨਦਾਰ ਸੇਵਾਵਾਂ, ਸਮਰਪਣ, ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਕੀਤੇ ਸੰਘਰਸ਼ ਬਦਲੇ ਸਨਮਾਨ ਮਿਲਿਆ। ਡਾ. ਨਵਲਪ੍ਰੀਤ ਸਿੰਘ ਨੇ ਪ੍ਰੋਜੈਕਟਰ, ਸਮਾਰਟ ਬੋਰਡ, ਈ-ਲਾਇਬ੍ਰੇਰੀ ਅਤੇ ਈ-ਕੰਟੈਂਟ ਦੀ ਸ਼ੁਰੂਆਤ ਕਰਕੇ ਸਕੂਲ ਦੇ ਡੀਜੀਟਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਸਖ਼ਤ ਯਤਨ ਕੀਤੇ। ਉਸਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਸਨੂੰ ਸ੍ਰੀ ਧਰਮਿੰਦਰ ਪ੍ਰਧਾਨ ਮਾਨਯੋਗ ਸਿੱਖਿਆ ਮੰਤਰੀ, ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ।
ਪ੍ਰੈਸ
ਨੂੰ ਜਾਣਕਾਰੀ ਦਿੰਦਿਆਂ ਡਾ. ਨਵਲਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੂੰ ਭਾਰਤ ਸਰਕਾਰ ਵੱਲੋਂ
50,000/- ਰੁਪਏ ਦੇ ਨਕਦ ਇਨਾਮ ਦੇ ਨਾਲ ਇੱਕ ਮੈਰਿਟ ਸਰਟੀਫ਼ਿਕੇਟ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ
ਸ਼ਾਨਦਾਰ ਸਮਾਰੋਹ ਵਿੱਚ ਦਿੱਤਾ ਗਿਆ। ਡਾ. ਇੰਦਰਬੀਰ
ਸਿੰਘ ਨਿੱਝਰ ਪ੍ਰਧਾਨ ਸੀ. ਕੇ. ਡੀ. ਅਤੇ ਕੈਬਨਿਟ ਮੰਤਰੀ ਪੰਜਾਬ ਸ. ਸਵਿੰਦਰ ਸਿੰਘ ਕੱਥੂ ਨੰਗਲ, ਮੈਂਬਰ
ਇੰਚਾਰਜ ਪ੍ਰੋ. ਹਰੀ ਸਿੰਘ, ਸ. ਰਬਿੰਦਰਬੀਰ ਸਿੰਘ ਭੱਲਾ ਅਤੇ ਡਾ. ਧਰਮਵੀਰ ਸਿੰਘ ਪ੍ਰਿੰਸੀਪਲ ਡਾਇਰੈਕਟਰ ਨੇ ਉਨਾਂ ਦੀ
ਇਸ ਸਫ਼ਲਤਾ ’ਤੇ ਉਸਨੂੰ ਹਾਰਦਿਕ ਵਧਾਈ ਦਿੱਤੀ।

No comments:
Post a Comment