Saturday, 10 September 2022

ਦੁਸ਼ਿਹਰਾ ਕਮੇਟੀ ਆਦਮਪੁਰ ਦੀ ਪ੍ਰਧਾਨਗੀ ਦਾ ਤਾਜ, ਰਾਜੀਵ ਸਿੰਗਲਾ ਸਿਰ ਸਜਿਆ


ਆਦਮਪੁਰ (ਵਰਿੰਦਰ, ਅਮਰਜੀਤ)- ਦੁਸ਼ਿਹਰਾ ਕਮੇਟੀ ਆਦਮਪੁਰ ਦੀ ਇੱਕ ਵਿਸ਼ੇਸ਼ ਬੈਠਕ ਸਾਬਕਾ ਪ੍ਰਧਾਨ ਅਕਸ਼ੈਦੀਪ ਸ਼ਰਮਾ ਦੀ ਦੇਖਰੇਖ ਵਿਚ ਸ਼੍ਰੀ ਹਨੂੰਮਾਨ ਮੰਦਿਰ ਆਦਮਪੁਰ ਵਿਖੇ ਹੋਈ। ਜਿਸ ਵਿਚ ਕਰਨਲ ਮੋਹਨ ਲਾਲ ਸ਼ਾਰਦਾ, ਸ਼੍ਰੀ ਰਾਜ ਕੁਮਾਰ ਪਾਲ, ਸਤਪਾਲ ਬਜਾਜ, ਪ੍ਰਵੀਨ ਟੰਡਨ ਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਸ੍ਰੀ ਰਾਜੀਵ ਸਿੰਗਲਾ ਨੂੰ ਸਾਲ 2022-23 ਲਈ ਦਸਹਿਰਾ ਕਮੇਟੀ ਆਦਮਪੁਰ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਉਨ੍ਹਾਂ ਨਵੇਂ ਪ੍ਰਧਾਨ ਰਾਜੀਵ ਸਿੰਗਲਾ ਨੂੰ ਬਾਕੀ ਕਮੇਟੀ ਦੇ ਅਹੱੁਦੇਦਾਰ ਚੁਣਨ ਲਈ ਅਖਤਿਆਰ ਦਿੱਤੇ। ਇਸ ਮੌਕੇ ਜਾਗਿ੍ਰਤੀ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ, ਸਕੱਤਰ ਗੁਲਸ਼ਨ ਦਿਲਬਾਗੀ, ਲਾਇਨਜ਼ ਕਲੱਬ ਦੇ ਪ੍ਰਧਾਨ ਵਿਨੋਦ ਟੰਡਨ, ਅਮਰਜੀਤ ਸਿੰਘ ਭੋਗਪੁਰੀਆ, ਕੈਮਲਪੁਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪਵਨ ਆਵਲ, ਜੈਮਿਨੀ ਜੱਗੀ, ਰਮੇਸ਼ ਕੁਮਾਰ ਗੀਗਾ, ਸਮਾਜ ਸੇਵਕ ਗੁਰਮੁੱਖ ਸਿੰਘ ਸੂਰੀ, ਸੁਦਾਮਾ ਭਗਤ, ਕਰਮਵੀਰ ਕੇਹਰ, ਦਿਨਕਰ ਸਿੰਗਲਾ, ਜੈਵਿਸ਼ ਅਰੋੜਾ, ਯੂਥ ਅਕਾਲੀ ਆਗੂ ਜਸਕਰਨ ਸਿੰਘ ਢਿੱਲੋਂ, ਪੰਡਿਤ ਕਿ੍ਰਸ਼ਨ ਮੋਹਨਝਾ, ਹਰੀਸ਼ ਬਾਂਸਲ, ਗੌਰਵ ਵਰਮਾ, ਸਾਹਿਲ ਆਂਵਲ, ਰਾਜੇਸ਼ ਅਗਰਵਾਲ, ਗਗਨਦੀਪ ਮਨੋਤਾ, ਰੋਹਿਤ ਅਗਰਵਾਲ, ਪਰਮਜੀਤ ਪਰਮਾਰ, ਭਾਨੂ ਠੁਕਰਾਲ, ਹਰਮਿੰਦਰ ਅਗਰਵਾਲ, ਰਾਜਨ ਅਗਰਵਾਲ ਤੇ ਹੋਰ ਹਾਜ਼ਰ ਸਨ।


No comments:

Post a Comment