![]() |
ਆਦਮਪੁਰ (ਅਮਰਜੀਤ ਸਿੰਘ)- ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਰੋਸ਼ਨ ਲਾਲ, ਪੀ.ਪੀ.ਐਸ,ਧਸ਼ਫ ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇੰਸ. ਅਰਸ਼ਪ੍ਰੀਤ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ 01 ਵਿਅਕਤੀ ਪਾਸੋ 180 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਰੋਸ਼ਨ ਲਾਲ, ਪੀ.ਪੀ.ਐਸ, ਸਬ ਡਵੀਜਨ ਆਦਮਪੁਰ ਨੇ ਦੱਸਿਆ ਕਿ ਮਿਤੀ 23.09.2022 ਨੂੰ ਅਸ਼ੀ ਨਿਰਮਲ ਸਿੰਘ 69/ਝਅਲ਼-੍ਰ ਥਾਣਾ ਪਤਾਰਾ ਸਮੇਤ ਸਮੇਤ ਪੁਲਿਸ ਪਾਰਟੀ ਚੈਕਿੰਗ ਭੈੜੇ ਪੁਰਸ਼ਾਂ ਸਬੰਧੀ ਪੱਕੀ ਸੜਕ ਚੌਕ ਨੰਗਲ ਫਤੇਹ ਖਾ ਪਿੰਡ ਪਤਾਰਾ ਤੋ ਨੌਲੀ ਰੋਡ ਮਜੂਦ ਸੀ ਤਾਂ ਇਕ ਮੋਨਾ ਨੌਜਵਾਨ ਬੁਢਿਆਣਾ ਸਾਈਡ ਤੋ ਪੈਦਲ ਆਉਦਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਨੂੰ ਮੁੜ ਪਿਆ ਜਿਸਨੂੰ ਅਸ਼ੀ ਨਿਰਮਲ ਸਿੰਘ ਪੁਲਿਸ ਪਾਰਟੀ ਦੀ ਮਦਦ ਨਾਲ ਸ਼ੱਕ ਦੀ ਬਿਨਾ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਤਰਲੋਕ ਚੰਦ ਉਰਫ ਤਰਨ ਕੁਮਾਰ ਉਰਫ ਤੰਨੂੰ ਪੁੱਤਰ ਲੇਟ ਬਲਵੀਰ ਚੰਦ ਉਰਫ ਜੋਤੀ ਕੁਮਾਰ ਵਾਸੀ ਭੋਡੇ ਦਾ ਖੂਹ ਨਿਊ ਸ਼ਿਵਾਲਿਕ ਇਨਕਲੇਵ ਪਿੰਡ ਫਤੇਹਪੁਰ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੱਸਿਆ।ਜਿਸਦੇ ਸੱਜੇ ਹੱਥ ਵਿਚ ਫੜੇ ਲਿਫਾਫੇ ਨੂੰ ਖੋਲ ਕੇ ਚੈਕ ਕੀਤਾ ਜਿਸ ਵਿਚੋ 18 ਪੱਤੇ ਟਰਾਮਾਡੋਲ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਏਐਸਆਈ ਨਿਰਮਲ ਸਿੰਘ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਉਕਤ ਨੌਜਵਾਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਏਐਸਆਈ ਨਿਰਮਲ ਸਿੰਘ ਨੇ ਕਿਹਾ ਕਿ ਇਸ ਵਿਅਕਤੀ ਖਿਲਾਫ਼ ਪਹਿਲਾਂ ਤਿੰਨ ਮਾਮਲੇ ਦਰਜ ਹਨ।

No comments:
Post a Comment