![]() |
| ਐਸ.ਐਚ.ਉ ਮੈਡਮ ਅਰਸ਼ਪ੍ਰੀਤ ਕੌਰ ਦਾ ਸਨਮਾਨ ਕਰਦੇ ਨਰਿੰਦਰਪਾਲ ਸਿੰਘ, ਸੁਖਵਿੰਦਰ ਖਾਲਸਾ, ਗੋਗੀ ਤੱਲਣ ਅਤੇ ਹੋਰ। |
ਅਮਰਜੀਤ ਸਿੰਘ ਜੰਡੂ ਸਿੰਘਾ- ਥਾਣਾ ਪਤਾਰਾ ਦੇ ਖੇਤਰ ਵਿੱਚ ਇਲਾਕਾ ਵਾਸੀਆਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਐੱਸ.ਐੱਚ.ਓ ਪਤਾਰਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਦਾ ਅੱਜ ਬੀ.ਸੀ ਫੈਡਰੇਸ਼ਨ ਪੰਜਾਬ ਦੇ ਸਮੂਹ ਮੈਂਬਰਾਂ ਵੱਲੋਂ ਫੁੱਲਾਂ ਦਾ ਗੱੁਲਦਸਤਾ ਅਤੇ ਸ਼ਾਵਲ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਨਰਿੰਦਰਪਾਲ ਸਿੰਘ ਚੰਦੀ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਖਾਲਸਾ ਕੋਟਲੀ ਥਾਨਸਿੰਘ, ਪ੍ਰਧਾਨ ਪੁਰਸ਼ੋਤਮ ਲਾਲ ਗੋਗੀ ਨੇ ਦੱਸਿਆ ਕਿ ਇਲਾਕੇ ਵਿਚੋਂ ਕਰਾਈਮ ਨੂੰ ਖਤਮ ਕਰਨ ਅਤੇ ਇਲਾਕੇ ਵਿੱਚ ਸ਼ਾਂਤਮਈ ਮਾਹੋਲ ਕਾਇਮ ਕਰਨ ਲਈ ਐੱਸ.ਐੱਚ ਓ ਪਤਾਰਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਅਤੇ ਪਤਾਰਾ ਪੁਲਿਸ ਨੇ ਚੰਗੀ ਭੂਮਿਕਾ ਨਿਭਾਈ ਹੈ। ਇਸ ਸਨਮਾਨ ਲਈ ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਨੇ ਸਮੂਹ ਮੈਂਬਰਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸੇ ਤਰ੍ਹਾਂ ਇਲਾਕੇ ਨੂੰ ਆਪਣੀਆਂ ਬਿਹਤਰ ਸੇਵਾਵਾਂ ਦਿੰਦੇ ਰਹਿਣਗੇ। ਇਸ ਮੌਕੇ ਬਲਜਿੰਦਰ ਬੋਬੀ, ਸੰਦੀਪ ਵਰਮਾ ਪਤਾਰਾ, ਹਰਬੰਸ ਸਿੰਘ ਬੰਸੀ, ਵਿਨੋਦ ਕੁਮਾਰ ਬੋਬੀ, ਐਡੀਸ਼ਨਲ ਐਸ.ਐਚ.ਉ ਰਾਮ ਪ੍ਰਕਾਸ਼, ਏ.ਐਸ.ਆਈ ਬਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

No comments:
Post a Comment