Friday, 2 September 2022

ਥਾਣਾ ਰਾਮਾਮੰਡੀ ਪੁਲਿਸ ਨੇ ਚੋਰੀ ਕੀਤੇ 2 ਮੋਟਰਸਾਈਕਲ ਸਮੇਤ1 ਚੋਰ, ਤੇ 1ਭਗੋੌੜਾ ਮੁਲਜ਼ਮ ਕੀਤਾ ਕਾਬੂ


ਜਲੰਧਰ (ਵਿਜੈ ਕੁਮਾਰ ਰਮਨ)- ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ , IPS , ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜਲੰਧਰ ਜੋਨ -1 , ਬਲਵਿੰਦਰ ਸਿੰਘ ਰੰਧਾਵਾ PPS ਤੇ ਏ.ਸੀ.ਪੀ ਸੈਂਟਰਲ ਸ੍ਰੀ ਅਸਵਨੀ ਕੁਮਾਰ PPS ਵੱਲੋਂ ਸਮੇਂ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜੋ ਮਾੜੇ ਅਨਸਰਾਂ , ਚੋਰੀਆ ਕਰਨ ਵਾਲੇ ਅਤੇ ਅਦਾਲਤ ਵਿਚੋ ਭਗੌੜੇ ਹੋ ਚੁੱਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋ ਚਲਾਈ ਹੋਈ ਮੁਹਿੰਮ ਤਹਿਤ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ । ਜੋ ਮਿਤੀ 01-09-2022 ਨੂੰ INSP ਨਵਦੀਪ ਸਿੰਘ , ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਸੋਮ ਨਾਥ ਸਮੇਤ ਸਾਥੀ ਕਰਮਚਾਰੀਆ ਦੇ ਮੁੱਕਦਮਾ ਨੰਬਰ 250 ਮਿਤੀ 28-11-2016 ਅ / ਧ 61-1-14 ਐਕਸਾਈਜ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦੇ ਵਿੱਚ ਮਿਤੀ 31.10.2019 ਨੂੰ ਮਾਨਯੋਗ ਅਦਾਲਤ ਸ੍ਰੀ ਗੁਰਕਿਰਨ ਸਿੰਘ JMICIAL ਵੱਲੋ ਭਗੋੜਾ ਹੋ ਚੁੱਕੇ ਦੋਸ਼ੀ ਪੀ.ਊ ਕਰਨ ਕੁਮਾਰ ਉਰਫ ਕਾਕਾ ਪੁੱਤਰ ਲੇਟ ਅਵਤਾਰ ਚੰਦ ਵਾਸੀ ਮਕਾਨ ਨੰਬਰ 541 ਨੇੜੇ ਗੁਰੂ ਰਵੀਦਾਸ ਗੁਰੂਦੁਆਰਾ ਪਿੰਡ ਬੜਿੰਗ ਜਲੰਧਰ ਉਮਰ ਕਰੀਬ 32 ਸਾਲ ਨੂੰ ਇਸਦੇ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ । ਜੋ ਮਿਤੀ 01-09-2022 ਨੂੰ INSP ਨਵਦੀਪ ਸਿੰਘ , ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਰਘੁਬੀਰ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਮੁੱਖਬਰ ਖਾਸ ਦੀ ਇਤਲਾਹ ਪਰ ਚੋਰੀਆ ਕਰਨ ਦਾ ਆਦੀ ਸਰੇਸ਼ ਪੁੱਤਰ ਸੁਬਰਾਮਨੀਅਮ ਵਾਸੀ ਨੇੜੇ ਮਾਰੀਆਮਾ ਮੰਦਿਰ ਮਾਂ ਮਦਰਾਸੀ ਮੁੱਹਲਾ ਕਾਜੀ ਮੰਡੀ ਜਲੰਧਰ ਨੂੰ ਚੋਰੀ ਕੀਤਾ ਗਿਆ ਮੋਟਰਸਾਈਕਲ PB 08 DW - 2689 ਮਾਰਕਾ ਸਪਲੈਂਡਰ ਨੂੰ ਵੇਚਣ ਜਾ ਰਹੇ ਨੂੰ ਅੰਬੇਦਕਰ ਨਗਰ ਤੋ ਕਾਜੀ ਮੰਡੀ ਜਲੰਧਰ ਨੂੰ ਜਾ ਰਹੇ ਨੂੰ ਦੋਰਾਨੇ ਨਾਕਾਬੰਦੀ ਰੀਆ ਇਨਕਲੇਵ ਪੁੱਲ ਹੇਠਾ ਕਾਬੂ ਕੀਤਾ ਗਿਆ ਜਿਸਦੇ ਖਿਲਾਫ ਮੁੱਕਦਮਾ ਨੰਬਰ 252 ਮਿਤੀ 01-09-2022 ਅ / ਧ 379 IPC ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ।ਜੋ ਦੋਰਾਨੇ ਪੁੱਛਗਿਛ ਦੱਸਿਆ ਕਿ ਇੱਕ ਮੋਟਰਸਾਈਕਲ Super ਸਪਲੈਡਰ PB 08 BA 7530 ਰੰਗ ਕਾਲਾ ਜੋ ਕਿ ਥੌੜੇ ਦਿਨ ਪਹਿਲਾ ਸੈਂਟਰਲ ਟਾਊਨ ਜਲੰਧਰ ਤੋ ਚੋਰੀ ਕੀਤਾ ਗਿਆ ਸੀ ਜਿਸਨੂੰ ਵੀ ਇਸ ਦੇ ਦੱਸੇ ਅਨੁਸਾਰ ਲੋਕ ਕੇ ਰੱਖੇ ਨੂੰ ਸੂਰੀਆ ਇਨਕਲੇਵ ਪਲਾਟ ਵਿਚੋ ਰਿਕਵਰ ਕੀਤਾ ਗਿਆ ।ਜਿਸਤੇ ਮੁੱਕਦਮਾ ਹਜਾ ਵਿੱਚ ਵਾਧਾ ਜੁਰਮ 411 ਭ / ਦ ਦਾ ਕੀਤਾ ਗਿਆ ।ਜੋ ਦੋਸ਼ੀ ਪਾਸੋਂ ਹੋਰ ਚੋਰੀ ਸੰਬੰਧੀ ਕੀਤੀਆ ਗਈਆ ਵਾਰਦਾਤਾ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ ।

No comments:

Post a Comment