Wednesday, 14 September 2022

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ਼ ਖੁਰਦਪੁਰ ਟੀਚਰਜ਼ ਫੈਸਟ ਕਰਵਾਇਆ ਗਿਆ


ਜਲੰਧਰ (ਅਮਰਜੀਤ ਸਿੰਘ)- ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ਼ ਖੁਰਦਪੁਰ ਬਲਾਕ ਆਦਮਪੁਰ ਵਿੱਚ ਮਿਤੀ 13 ਅਤੇ 14 ਸਤੰਬਰ ਨੂੰ ਟੀਚਰਜ਼ ਫੈਸਟ ਬਲਾਕ ਨੋਡਲ ਅਫਸਰ ਸ਼੍ਰੀ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਪ੍ਰਿੰਸੀਪਲ ਸ਼੍ਰੀ ਰਾਜੀਵ ਚਾਵਲਾ ਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਫੈਸਟ ਵਿੱਚ ਬਲਾਕ ਆਦਮਪੁਰ ਦੇ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ, ਮੈਥ, ਸਾਇੰਸ, ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ, ਸਰੀਰਕ ਸਿੱਖਿਆ,ਆਰਟ ਐਂਡ ਕਰਾਫਟ ਅਤੇ ਕੰਪਿਊਟਰ ਵਿਸ਼ੇ ਦੇ ਅਧਿਆਪਕਾਂ ਨੇ ਭਾਗ ਲਿਆ। ਇਸ ਟੀਚਰਜ਼ ਫੈਸਟ ਵਿੱਚ ਅਧਿਆਪਕਾਂ ਦੁਆਰਾ ਆਪਣੇ ਵਿਸ਼ੇ ਦੀਆਂ ਟੀ.ਐਲ.ਐਮ, ਮਾਡਲ, ਐਪਸ, ਫਲੈਸ਼ ਕਾਰਡ, ਕੈਲੀਗ੍ਰਾਫੀ ਅਤੇ ਹੋਰ ਇਨੋਵੇਟਿਵ ਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਰਤੀਆਂ ਜਾਂਦੀਆਂ ਕਿਰਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਬਲਾਕ ਪੱਧਰ ਤੇ ਹਰ ਵਿਸ਼ੇ ਵਿੱਚ ਪੋਜੀਸ਼ਨ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਈ-ਸਰਟੀਫਿਕੇਟ ਦਿੱਤੇ ਗਏ ਅਤੇ 1000/- ਰੁਪਏ ਦੀ ਇਨਾਮੀ ਰਾਸ਼ੀ ਵਿਭਾਗੀ ਹਦਾਇਤਾਂ ਅਨੁਸਾਰ ਪਹਿਲੀ ਪੋਜੀਸ਼ਨ ਹਾਸਿਲ ਕਰਨ ਵਾਲੇ ਅਧਿਆਪਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਅੰਗਰੇਜ਼ੀ ਵਿਸ਼ੇ ਵਿੱਚ ਸ਼੍ਰੀ ਸੁਰੇਸ਼ ਕੁਮਾਰ ਲੈਕ ਅੰਗਰੇਜ਼ੀ ਸਸਸਸ ਪੰਡੋਰੀ ਨਿੱਝਰਾਂ ਨੇ ਪਹਿਲੀ ਅਤੇ ਮੈਡਮ ਸੁਰਜੀਤ ਕੌਰ ਸਸਸਸ ਆਦਮਪੁਰ ਨੇ ਦੁਸਰੀ, ਮੈਥ ਵਿਸ਼ੇ ਵਿੱਚ ਮੈਡਮ ਕਿਰਨ ਸਸਸਸ ਪਧਿਆਣਾ ਨੇ ਪਹਿਲੀ ਮੈਡਮ ਜਸਵੀਰ ਕੌਰ ਸਸਸਸ ਪੰਡੋਰੀ ਨਿੱਝਰਾਂ ਨੇ ਦੁਸਰੀ, ਸ਼੍ਰੀ ਰੁਪਿੰਦਰਪਾਲ ਸਿੰਘ ਸਸਸਸ ਆਦਮਪੁਰ ਨੇ ਤੀਸਰੀ ਪਜੀਸ਼ਨ, ਪੰਜਾਬੀ ਵਿਸ਼ੇ ਵਿੱਚ ਸ. ਬਲਜੀਤ ਸਿੰਘ ਸਮਿਸ ਢੇਹਪੁਰ ਨੇ ਪਹਿਲੀ, ਸ਼੍ਰੀ ਨੇਕ ਚੰਦ ਸਸਸਸ ਕਪੂਰ ਪਿੰਡ ਨੇ ਲੋਕ ਗੀਤ ਵਿੱਚ ਦੁਸਰੀ ਸ਼੍ਰੀ ਪ੍ਰੇਮ ਸਿੰਘ ਸਹਸ ਡਰੋਲੀ ਖੁਰਦ ਨੇ ਤੀਸਰੀ ਪਜੀਸ਼ਨ, ਕੰਪਿਉਟਰ ਵਿਸ਼ੇ ਵਿੱਚ ਮੈਡਮ ਪੂਜਾ ਸਸਸਸ ਪਧਿਆਣਾ ਨੇ ਪਹਿਲੀ ਪੋਜੀਸ਼ਨ ਹਾਸਿਲ ਕੀਤੀ। ਸਾਇੰਸ ਵਿਸ਼ੇ ਵਿੱਚ  ਮੈਡਮ ਰਜਨੀ ਸਸਸਸ ਡਰੋਲੀ ਕਲਾਂ ਨੇ ਪਹਿਲੀ ਮੈਡਮ ਸਵਿਤਾ ਕੌਸ਼ਲ ਸਹਸ ਮਾਣਕੋ ਨੇ ਦੂਸਰੀ, ਮੈਡਮ ਕੁਲਦੀਪ ਕੌਰ ਸਸਸਸ ਆਦਮਪੁਰ ਨੇ ਤੀਸਰੀ ਪੋਜੀਸ਼ਨ, ਸਮਾਜਿਕ ਸਿੱਖਿਆ ਵਿਸ਼ੇ ਵਿੱਚ ਸ਼੍ਰੀ ਕੁਲਦੀਪ ਕੁਮਾਰ ਸਸਸਸ ਪੰਡੋਰੀ ਨਿੱਝਰਾਂ ਨੇ ਪਹਿਲੀ, ਮੈਡਮ ਅਸ਼ਿਮਾ ਸਸਸਸ ਪਧਿਆਣਾ ਨੇ ਦੂਸਰੀ ਅਤੇ ਮੈਡਮ ਭੁਪਿੰਦਰ ਕੌਰ ਸਸਸਸ ਆਦਮਪੁਰ ਨੇ ਤੀਸਰੀ, ਹਿੰਦੀ ਵਿਸ਼ੇ ਵਿੱਚ ਮੈਡਮ ਵਿਜੈ ਰਾਣੀ ਸਮਿਸ ਢੇਹਪੁਰ ਨੇ ਪਹਿਲੀ, ਮੈਡਮ ਰਚਨਾ ਸ਼ਰਮਾ ਸਸਸਸ ਆਦਮਪੁਰ ਨੇ ਦੂਸਰੀ ਪੋਜੀਸ਼ਨ ਅਤੇ ਸਰੀਰਕ ਸਿੱਖਿਆ ਵਿਸ਼ੇ ਵਿੱਚ ਸ਼੍ਰੀ ਦੀਪਕ ਕੁਮਾਰ ਸਸਸਸ ਆਦਮਪੁਰ ਨੇ ਪਹਿਲੀ ਪੋਜੀਸ਼ਨ ਹਾਸਿਲ ਕੀਤੀ। ਸ਼੍ਰੀ ਜਸਕਿੰਦਰ ਸਿੰਘ ਬੀ. ਐਮ ਅੰਗਰੇਜ਼ੀ, ਸ਼੍ਰੀ ਸਤਨਾਮ ਸਿੰਘ ਬੀ.ਐਮ ਮੈਥ,ਸ਼੍ਰੀ ਸੁਰਿੰਦਰ ਕੁਮਾਰ ਬੀ.ਐਮ ਸਾਇੰਸ, ਸ਼੍ਰੀਮਤੀ ਅਨੀਤਾ ਰਾਣੀ ਬੀ.ਐਮ. ਪੰਜਾਬੀ, ਸ਼੍ਰੀਮਤੀ ਰੁਪੰਦਰ ਕੌਰ ਬੀ.ਐਮ.ਹਿੰਦੀ ਸ਼੍ਰੀ ਅਜੀਤਪਾਲ ਸਿੰਘ ਬੀ.ਐਮ ਕੰਪਿਊਟਰ ਨੇ ਬਤੌਰ ਜੱਜ ਮਹੱਤਵਪੂਰਣ ਭੁਮਿਕਾ ਨਿਭਾਈ। ਸ਼੍ਰੀ ਸੁਰਜੀਤ ਸਿੰਘ ਬਲਾਕ ਨੋਡਲ ਅਫਸਰ ਆਦਮਪੁਰ ਵਲੋਂ ਬਲਾਕ ਪੱਧਰ ਤੇ ਸਾਰੇ ਪੋਜੀਸ਼ਨ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ।


No comments:

Post a Comment